ਲੰਡਨ: ਭਾਰਤ ਵਿੱਚ ਕੋਰੋਨਾਵਾਇਰ ਦਮ ਤੋੜਨ ਲੱਗਾ ਹੈ। ਕੇਸਾਂ ਦੀ ਗਿਣਤੀ 50 ਫੀਸਦੀ ਘਟ ਗਈ ਹੈ। ਅਜਿਹੇ ਵਿੱਚ ਯੂਕੇ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ। ਇੰਗਲੈਡ ਵਿੱਚ ਕੋਰੋਨਾ ਮੁੜ ਪਰਤ ਆਇਆ ਹੈ। ਇਸ ਲਈ ਬ੍ਰਿਟਿਸ਼ ਸਰਕਾਰ ਨੇ ਤਿੰਨ ਪੱਧਰਾਂ ਉਤੇ ਨਵੀਂ ਲੌਕਡਾਊਨ ਯੋਜਨਾ ਦਾ ਐਲਾਨ ਕੀਤਾ ਹੈ।
ਬ੍ਰਿਟਿਸ਼ ਸਰਕਾਰ ਨੇ ਲਿਵਰਪੂਲ ਨੂੰ ਕੋਵਿਡ ਦੇ ਸੰਦਰਭ ਵਿੱਚ ਸਭ ਤੋਂ ਵੱਧ ਖ਼ਤਰੇ ਵਾਲਾ ਇਲਾਕਾ ਦੱਸਿਆ ਗਿਆ ਹੈ। ਇੰਗਲੈਂਡ ’ਚ ਨਵੇਂ ਸਿਰਿਓਂ ਯੋਜਨਾਬੰਦੀ ਮਹਾਮਾਰੀ ਦੇ ਮੁੜ ਉੱਭਰਨ ਦੇ ਮੱਦੇਨਜ਼ਰ ਕੀਤੀ ਗਈ ਹੈ। ਸਰਕਾਰ ਇਸ ਨੂੰ ਪਹਿਲਾਂ ਵਾਂਗ ਤੇਜ਼ੀ ਨਾਲ ਫੈਲਣ ਤੋਂ ਰੋਕਣਾ ਚਾਹੁੰਦੀ ਹੈ। ਲਿਵਰਪੂਲ ਦੇ ਪੱਬ, ਜਿਮ ਤੇ ਹੋਰ ਦੁਕਾਨਾਂ ਬੰਦ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਦੱਸਿਆ ਕਿ ਕੌਮੀ ਪੱਧਰ ’ਤੇ ਲੌਕਡਾਊਨ ਨੂੰ ਸੌਖਾ ਕੀਤਾ ਗਿਆ ਹੈ। ਇਹ ਪਾਰਦਰਸ਼ੀ ਹੋਵੇਗਾ, ਮੁਲਕ ‘ਅਹਿਮ ਪੜਾਅ’ ਵਿੱਚ ਦਾਖ਼ਲ ਹੋ ਰਿਹਾ ਹੈ। ਜੌਹਨਸਨ ਨੇ ਕਿਹਾ ਕਿ ਹਸਪਤਾਲਾਂ ਵਿੱਚ ਮਾਰਚ ਨਾਲੋਂ ਵੀ ਵੱਧ ਤੇਜ਼ ਗਤੀ ਨਾਲ ਮਰੀਜ਼ ਆ ਰਹੇ ਹਨ। ਉਸ ਵੇਲੇ ਕੌਮੀ ਪੱਧਰ ਉਤੇ ਇਕਸਾਰ ਤਾਲਾਬੰਦੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਤੁਰੰਤ ਕਦਮ ਚੁੱਕਣਾ ਲੋੜ ਬਣ ਗਈ ਹੈ।
ਜੌਹਨਸਨ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਨਵੇਂ ਢਾਂਚੇ ਦਾ ਮੰਤਵ ‘ਆਪਣੀ ਜ਼ਿੰਦਗੀ ਤੇ ਸਮਾਜ ਨੂੰ ਨਾ ਰੋਕ ਕੇ’ ਜ਼ਿੰਦਗੀਆਂ ਬਚਾਉਣਾ ਹੈ। ਨਵੇਂ ਨੇਮਾਂ ਵਿਚ ਸਮਾਜੀ ਮੇਲ ਉਤੇ ਪਾਬੰਦੀ ਰਹੇਗੀ ਪਰ ਦੁਕਾਨਾਂ, ਸਕੂਲ ਤੇ ਯੂਨੀਵਰਸਿਟੀਆਂ ਹਰ ਪਾਸੇ ਖੁੱਲ੍ਹੀਆਂ ਰਹਿਣਗੀਆਂ।
ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਵਿਗਿਆਨਕ ਸਲਾਹਕਾਰਾਂ ਨੇ ਸਰਕਾਰ ਨੂੰ ਤਿੰਨ ਹਫ਼ਤੇ ਪਹਿਲਾਂ ‘ਸਰਕਟ-ਬ੍ਰੇਕਰ’ ਲੌਕਡਾਊਨ ਲਾਉਣ ਲਈ ਕਿਹਾ ਸੀ, ਪਰ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ। ਲਿਵਰਪੂਲ ਵਿਚ ਯੂਰਪੀ ਸ਼ਹਿਰਾਂ-ਮੈਡਰਿਡ ਤੇ ਬਰੱਸਲਜ਼ ਨਾਲੋਂ ਵੀ ਵੱਧ ਕੇਸ ਆਏ ਹਨ।
ਕੋਰੋਨਾ ਬਾਰੇ ਵੱਡਾ ਖੁਲਾਸਾ, ਯੂਕੇ 'ਚ ਮੁੜ ਪਰਤੀ ਮਹਾਂਮਾਰੀ, ਲੌਕਡਾਊਨ ਦਾ ਐਲਾਨ
ਏਬੀਪੀ ਸਾਂਝਾ
Updated at:
14 Oct 2020 11:31 AM (IST)
ਭਾਰਤ ਵਿੱਚ ਕੋਰੋਨਾਵਾਇਰ ਦਮ ਤੋੜਨ ਲੱਗਾ ਹੈ। ਕੇਸਾਂ ਦੀ ਗਿਣਤੀ 50 ਫੀਸਦੀ ਘਟ ਗਈ ਹੈ। ਅਜਿਹੇ ਵਿੱਚ ਯੂਕੇ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ। ਇੰਗਲੈਡ ਵਿੱਚ ਕੋਰੋਨਾ ਮੁੜ ਪਰਤ ਆਇਆ ਹੈ। ਇਸ ਲਈ ਬ੍ਰਿਟਿਸ਼ ਸਰਕਾਰ ਨੇ ਤਿੰਨ ਪੱਧਰਾਂ ਉਤੇ ਨਵੀਂ ਲੌਕਡਾਊਨ ਯੋਜਨਾ ਦਾ ਐਲਾਨ ਕੀਤਾ ਹੈ।
- - - - - - - - - Advertisement - - - - - - - - -