ਦੱਸਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਹਰ ਅਮਰੀਕੀ ਦੇ ਖਾਤੇ ਵਿੱਚ ਕਰੀਬ 1400 ਡਾਲਰ ਸਿੱਧੇ ਟ੍ਰਾਂਸਫਰ ਹੋ ਜਾਣਗੇ। ਇਸ ਪੈਕੇਜ ਵਿੱਚ ਕੋਰੋਨਾ ਨਾਲ ਲੜਨ ਲਈ 415 ਬਿਲੀਅਨ ਡਾਲਰ ਦਿੱਤੇ ਗਏ ਹਨ। ਜਦੋਂਕਿ ਛੋਟੇ ਕਾਰੋਬਾਰ ਲਈ 440 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਹਿਮ ਗੱਲ ਇਹ ਹੈ ਕਿ ਅਮਰੀਕਾ ਵਿੱਚ ਹੁਣ ਤੱਕ 3 ਲੱਖ 85 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਭੁਪਿੰਦਰ ਸਿੰਘ ਮਾਨ ਨੇ ਦੱਸਿਆ ਆਖਰ ਸੁਪਰੀਮ ਕੋਰਟ ਦੀ ਕਮੇਟੀ ਕਿਉਂ ਛੱਡੀ
ਬਾਇਡਨ ਨੇ ਚੋਣ ਮੁਹਿੰਮ ਦੌਰਾਨ ਹੀ ਕੋਰੋਨਾ ਨਾਲ ਲੜਨ ਲਈ ਵੱਡੇ ਕਦਮ ਉਠਾਉਣ ਦਾ ਵਾਅਦਾ ਕੀਤਾ ਸੀ। ਉਸ ਵਲੋਂ ਇਹ ਵੱਡਾ ਐਲਾਨ ਅਜਿਹੇ ਸਮੇਂ ਹੋਈਆ ਹੈ ਜਦੋਂ ਅਮਰੀਕਾ ਵਿਚ ਹਰ ਰੋਜ਼ ਔਸਤਨ 2 ਲੱਖ ਨਵੇਂ ਮਾਮਲੇ ਅਤੇ ਹਰ ਰੋਜ਼ ਕਰੀਬ 4 ਹਜ਼ਾਰ ਲੋਕ ਮਰ ਰਹੇ ਹਨ।. ਵੀਰਵਾਰ ਨੂੰ ਟੀਵੀ 'ਤੇ ਪ੍ਰਈਮ ਟਾਈਮ ਸਪੀਚ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਸਿਹਤ ਪ੍ਰਣਾਲੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਸਾਨੂੰ ਇਸ 'ਤੇ ਤੁਰੰਤ ਕਦਮ ਚੁੱਕਣੇ ਪੈਣਗੇ। ਅਸੀਂ ਠੋਕਰ ਖਾਵਾਂਗੇ ਪਰ ਅਸੀਂ ਹਮੇਸ਼ਾਂ ਤੁਹਾਡੇ ਨਾਲ ਇਮਾਨਦਾਰ ਰਹਾਂਗੇ।
ਬਾਇਡਨ ਹਰ ਅਮਰੀਕੀ ਨੂੰ ਵੈਕਸੀਨ ਲਾਉਣ ਲਈ 20 ਬਿਲੀਅਨ ਡਾਲਰ ਖ਼ਰਚ ਕਰਨਾ ਚਾਹੁੰਦੇ ਹਨ। ਦੱਸ ਦੇਈਏ ਕਿ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਅਮਰੀਕਾ ਵਿੱਚ ਦੋ ਵੈਕਸੀਨਸ ਨੂੰ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਦਿੱਤੀ ਗਈ ਸੀ। ਪਰ ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਤੇਜ਼ ਕਰਨਾ ਪਏਗਾ। ਬਾਇਡਨ ਨੇ ਕਿਹਾ ਹੈ ਕਿ ਉਹ ਦੇਸ਼ ਦੇ ਹਰ ਕੋਨੇ ਤੱਕ ਵੈਕਸੀਨ ਲਵਾਉਣਾ ਚਾਹੁੰਦਾ ਹੈ। ਬਾਇਡਨ ਮੁਤਾਬਕ ਪੂਰੇ ਦੇਸ਼ ਵਿੱਚ ਕੋਰੋਨਾ ਟੈਸਟਿੰਗ ਵਿੱਚ ਵੀ ਵਾਧਾ ਕੀਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904