ਨਵੀਂ ਦਿੱਲੀ: ਯੂਕੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ (ਸਟ੍ਰੇਨ) ਨਾਲ ਲਾਗ ਦੀ ਦਰ ਅਚਾਨਕ ਵਧ ਗਈ ਹੈ। ਇਸ ਦੇ ਮੱਦੇਨਜ਼ਰ, ਐਤਵਾਰ ਤੋਂ ਤਾਲਾਬੰਦੀ ਨੂੰ ਸਖਤ ਪਾਬੰਦੀਆਂ ਨਾਲ ਲਾਗੂ ਕੀਤਾ ਗਿਆ ਹੈ। ਹਾਲਾਤ ਨੂੰ ਵੇਖਦਿਆਂ ਬੈਲਜੀਅਮ ਤੇ ਨੀਦਰਲੈਂਡਜ਼ ਨੇ ਐਤਵਾਰ ਨੂੰ ਯੂਕੇ ਤੋਂ ਉਡਾਣ ਮੁਅੱਤਲ ਕਰ ਦਿੱਤੀ ਹੈ।


ਉਧਰ, ਭਾਰਤ ਸਰਕਾਰ ਵੀ ਚੌਕਸ ਹੋ ਗਈ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਇੱਕ ਨਵੇਂ ਰੂਪ ਬਾਰੇ ਚਿੰਤਾਵਾਂ ਵਿਚਕਾਰ, ਸਰਕਾਰ ਚੌਕਸ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਘਬਰਾਉਣ ਦੀ ਜ਼ਰੂਰਤ ਨਹੀਂ। ਹਰਸ਼ਵਰਧਨ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਸਰਕਾਰ ਨੇ ਉਹ ਸਭ ਕੁਝ ਕੀਤਾ, ਜੋ ਕੋਵਿਡ-19 ਨਾਲ ਨਜਿੱਠਣ ਲਈ ਜ਼ਰੂਰੀ ਸੀ।

ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਪਾਬੰਦੀ ਦੀ ਮੰਗ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਕਲਪਨਾਤਮਕ ਸਥਿਤੀਆਂ ਹਨ, ਇਹ ਕਲਪਨਾਤਮਕ ਚਿੰਤਾਵਾਂ ਹਨ ਤੇ ਕਾਲਪਨਿਕ ਗੱਲਾਂ ਹਨ।