ਨਵੀਂ ਦਿੱਲੀ: ਹਾਲ ਹੀ ‘ਚ ਇੱਕ ਨਵੇਂ ਜੀਵਾਣੂ ਦੀ ਖੋਜ ਹੋਈ ਹੈ ਜੋ ਜ਼ਮੀਨ ਤੇ ਪਾਣੀ ਦੋਵਾਂ ‘ਚ ਰਹਿ ਸਕਦਾ ਹੈ। ਇਹ ਖੁਦਾਈ ਕਰਕੇ ਆਪਣੇ ਸਿਰ ਲੁਕਾਉਣ ਤੇ ਖੁਜਲੀ ਪੈਦਾ ਕਰਨ ਜਿਹੀਆਂ ਗੱਲਾਂ ਕਰਕੇ ਜਾਣਿਆ ਜਾਂਦਾ ਹੈ। ਇਸ ਦਾ ਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ‘ਤੇ ‘ਡਰਮੋਫਿਸ ਡੋਨਾਲਡਟਰੰਪੀ’ ਰੱਖਿਆ ਗਿਆ ਹੈ।


ਇਹ ਨਾਂ ਐਨਵਾਇਰੋਬਿਲਡ ਦੇ ਬੌਸ ਨੇ ਚੁਣਿਆ ਹੈ। ਐਨਵਾਇਰੋਬਿਲਡ ਟਿਕਾਊ ਬਿਲਡਿੰਗਾਂ ਬਣਾੳਣ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਹੈ ਜਿਨ੍ਹਾਂ ਨੇ ਇਸ ਦੀ ਨਿਲਾਮੀ ‘ਚ 17,49,187.50 ਰੁਪਏ ਦਾ ਭੁਗਤਾਨ ਕੀਤਾ ਹੈ। ਬਿਨਾਂ ਪੈਰਾਂ ਵਾਲਾ ਇਹ ਜੀਵ ਪਨਾਮਾ ‘ਚ ਪਾਇਆ ਜਾਂਦਾ ਹੈ। ਐਨਵਾਇਰੋਬਿਲਡ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਦੇ ਮਾਮਲੇ ‘ਚ ਆਪਣਾ ਸਿਰ ਖੱਡੇ ‘ਚ ਲੁਕਾਉਣ ਦੀ ਤਾਕਤ ਦਾ ਗੁਣ ਰਾਸ਼ਟਰਪਤੀ ਟਰੰਪ ਦੇ ਤਰੀਕੇ ਨਾਲ ਮਿਲਦਾ ਹੈ।



ਇਸ ਤੋਂ ਪਹਿਲਾਂ ਵੀ ਟਰੰਪ ਦੇ ਨਾਂ ‘ਤੇ ਇੱਕ ਜ਼ਹੀਰੀਲੇ ਕੈਟਰਪਿਲਰ ਤੇ ਗੋਲਡਨ ਰੰਗ ਦੇ ਫਿਜੈਂਟ ਦਾ ਨਾਂ 2017 ‘ਚ ਨਿਯੋਪਾਲਪਾ ਡੋਨਾਲਡਟਰੰਪੀ ਰੱਖਿਆ ਗਿਆ ਸੀ। ਉਹ ਵਿਗਿਆਨੀ ਜਿਨ੍ਹਾਂ ਨੇ 10 ਸੈਂਟੀਮੀਟਰ ਦੇ ਇਸ ਏਂਫੀਬਿਅਨ ਦੀ ਨੀਲਾਮੀ ਰੇਨਫਾਰੇਸਟ ਟਰੱਸਟ ਦੇ ਲਈ ਪੈਸੇ ਇਕੱਠੇ ਕਰਨ ਲਈ ਕੀਤੀ ਸੀ। ਵਿਗਿਆਨੀ ਖੋਜ ਬਾਰੇ ਲਿਖੇ ਜਾਣ ਲਈ ਇਸ ਦਾ ਨਾਂ ਡਰਮੋਫਿਸ ਡੋਨਾਲਡਟਰੰਪੀ ਹੀ ਰੱਖਿਆ ਜਾਵੇਗਾ।