Express Entry in Canada: ਕੈਨੇਡਾ ਵਿੱਚ ਵਸਣ ਵਾਲਿਆਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ਇਸ ਬਾਰੇ ਇਮੀਗਰੇਸ਼ਨ, ਰਿਫੀਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ircc) ਨੇ ਨਵਾਂ ਐਲਾਨ ਕੀਤਾ ਹੈ। ਹੁਣ 28 ਮਈ, 2024 ਤੋਂ ਐਕਸਪ੍ਰੈਸ ਐਂਟਰੀ ਲਈ wealth ਦੇ ਨਵੇਂ ਸਬੂਤ ਦੀ ਲੋੜ ਪਵੇਗੀ। ਨਿਯਮਾਂ ਅਨੁਸਾਰ ਬਿਨੈਕਾਰਾਂ ਨੂੰ ਅਧਿਕਾਰੀਆਂ ਨੂੰ ਫੰਡਾਂ ਦਾ ਸਬੂਤ ਦੇਣਾ ਹੋਵੇਗਾ ਕਿ ਉਨ੍ਹਾਂ ਕੋਲ ਕੈਨੇਡਾ ਵਿੱਚ ਸੈਟਲ ਹੋਣ ਲਈ ਲੋੜੀਂਦੇ ਪੈਸੇ ਹਨ।
ਬਿਨੈਕਾਰ ਨੂੰ ਦੇਣੇ ਪੈਣਗੇ ਆਹ ਸਬੂਤ
ਜੇਕਰ ਕੈਨੇਡਾ ਸੱਦੇ ਦੀ ਬੇਨਤੀ ਨੂੰ ਸਵੀਕਾਰ ਕਰਦਾ ਹੈ, ਤਾਂ ਵਿਅਕਤੀਆਂ ਨੂੰ ਉਨ੍ਹਾਂ ਕੋਲ ਮੌਜੂਦ ਫੰਡਾਂ ਦਾ ਲੋੜੀਂਦਾ ਲਿਖਤੀ ਸਬੂਤ ਦੇਣਾ ਹੋਵੇਗਾ। ਕੈਨੇਡਾ ਸਰਕਾਰ ਦੇ ਇਸ ਫ਼ੈਸਲੇ ਨਾਲ ਅੱਪਡੇਟ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ (FSWP) ਅਤੇ ਫੈਡਰਲ ਸਕਿਲਡ ਟਰੇਡਜ਼ ਪ੍ਰੋਗਰਾਮ (FSTP) ਰਾਹੀਂ ਅਪਲਾਈ ਕਰਨ ਵਾਲੇ ਬਿਨੈਕਾਰ ਪ੍ਰਭਾਵਿਤ ਹੋਣਗੇ। ਕੈਨੇਡਾ ਫੰਡਾਂ ਦੇ ਸਬੂਤ ਦੀ ਮੰਗ ਕਰਦਾ ਹੈ ਕਿਉਂਕਿ ਇਹ ਯਕੀਨੀ ਬਣਾਉਂਦਾ ਹੈ ਕਿ ਉਮੀਦਵਾਰਾਂ ਕੋਲ ਦੇਸ਼ ਵਿੱਚ ਪਹੁੰਚਣ 'ਤੇ ਆਪਣੇ ਰਹਿਣ ਸਹਿਣ ਲਈ ਲੋੜੀਂਦੇ ਵਿੱਤੀ ਸਰੋਤ ਹਨ।
ਇਹ ਵੀ ਪੜ੍ਹੋ: Alive Without Food: 16 ਸਾਲਾਂ ਤੋਂ ਨਹੀਂ ਖਾਧਾ ਖਾਣਾ, ਫਿਰ ਵੀ ਜ਼ਿੰਦਗੀ ਜੀ ਰਹੀ ਮਹਿਲਾ, ਕੀਤਾ ਹੈਰਾਨ ਕਰਨ ਵਾਲਾ ਦਾਅਵਾ
ਕੈਨੇਡਾ ਨੇ ਬਿਨੈਕਾਰਾਂ ਨੂੰ 27 ਮਈ ਤੱਕ ਦਾ ਦਿੱਤਾ ਸਮਾਂ
ਇਸ ਦੌਰਾਨ, ਕੈਨੇਡਾ ਨੇ ਐਕਸਪ੍ਰੈਸ ਐਂਟਰੀ ਬਿਨੈਕਾਰਾਂ ਨੂੰ 27 ਮਈ, 2024 ਤੱਕ ਫੰਡਾਂ ਦੇ ਨਵੇਂ ਸਬੂਤ ਦੇ ਨਾਲ ਆਪਣੇ ਪ੍ਰੋਫਾਈਲਾਂ ਨੂੰ ਅਪਡੇਟ ਕਰਨ ਲਈ ਕਿਹਾ ਹੈ। ਅੱਪਡੇਟ ਪੂਲ ਵਿੱਚ ਰੈਂਕ ਨੂੰ ਪ੍ਰਭਾਵਿਤ ਨਹੀਂ ਕਰੇਗਾ ਅਤੇ ਪ੍ਰੋਫਾਈਲ ਸਪੁਰਦਗੀ ਦੀ ਮਿਤੀ ਅਤੇ ਸਮਾਂ ਪਹਿਲਾਂ ਵਾਂਗ ਹੀ ਰਹੇਗਾ। ਜੇਕਰ ਬਿਨੈ-ਪੱਤਰ ਕੈਨੇਡੀਅਨ ਅਨੁਭਵ ਸ਼੍ਰੇਣੀ ਦੇ ਅਧੀਨ ਜਮ੍ਹਾਂ ਕੀਤਾ ਗਿਆ ਹੈ ਜਾਂ ਜੇਕਰ ਕੋਈ ਕੈਨੇਡਾ ਵਿੱਚ ਕੰਮ ਕਰਨ ਲਈ ਅਧਿਕਾਰਤ ਹੈ ਅਤੇ ਉਸ ਕੋਲ ਨੌਕਰੀ ਦੀ ਇੱਕ ਵੈਧ ਪੇਸ਼ਕਸ਼ ਹੈ, ਤਾਂ ਵਿਅਕਤੀਆਂ ਨੂੰ ਇਹ ਦਿਖਾਉਣ ਦੀ ਲੋੜ ਨਹੀਂ ਹੈ ਕਿ ਉਹਨਾਂ ਕੋਲ ਆਪਣੀ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਲਈ ਲੋੜੀਂਦੀ ਰਕਮ ਹੈ।
ਕੈਨੇਡਾ ਵਿੱਚ ਐਕਸਪ੍ਰੈਸ ਐਂਟਰੀ ਲਈ ਕਿੰਨੇ ਪੈਸੇ ਦੀ ਲੋੜ ਪੈਂਦੀ
ਸਿੰਗਲ ਬਿਨੈਕਾਰ ਨੂੰ ਕੈਨੇਡੀਅਨ ਡਾਲਰ (CAD) 14,690 ਦਾ ਸਬੂਤ ਜਮ੍ਹਾ ਕਰਨਾ ਹੋਵੇਗਾ।
ਦੋ ਲੋਕਾਂ ਲਈ 18,288 CAD
ਤਿੰਨ ਦੇ ਪਰਿਵਾਰ ਲਈ : 22,483 CAD
ਚਾਰ ਮੈਂਬਰਾਂ ਦੇ ਪਰਿਵਾਰ ਨੂੰ 27,297 CAD ਦੀ ਹੋਵੇਗੀ ਲੋੜ
ਪੰਜ ਮੈਂਬਰਾਂ ਦੇ ਪਰਿਵਾਰ ਲਈ 30,690 CAD ਦੀ ਲੋੜੀਂਦੀ ਰਕਮ
ਛੇ ਜਣਿਆਂ ਦੇ ਪਰਿਵਾਰ, ਕੈਨੇਡਾ ਨੇ ਇਹ ਰਕਮ 34,917 CAD ਰੱਖੀ ਹੈ
ਸੱਤ ਦਾ ਪਰਿਵਾਰ: CAD 38,875
ਸੱਤ ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰ ਲਈ, ਹਰੇਕ ਵਾਧੂ ਮੈਂਬਰ ਕੋਲ CAD 3,958 ਹੋਣਾ ਚਾਹੀਦਾ ਹੈ।