HindenBurg Report After Adani Group: ਹਿੰਡਨਬਰਗ ਨੇ ਅਡਾਨੀ ਗਰੁੱਪ 'ਤੇ ਰਿਪੋਰਟ ਤੋਂ ਬਾਅਦ ਨਵੀਂ ਰਿਪੋਰਟ ਲਿਆਉਣ ਦੇ ਸੰਕੇਤ ਦਿੱਤੇ ਹਨ। ਸ਼ਾਰਟ ਸੇਲਿੰਗ ਫਰਮ ਨੇ ਜਾਣਕਾਰੀ ਦਿੱਤੀ ਹੈ ਕਿ ਜਲਦੀ ਹੀ ਇੱਕ ਹੋਰ ਰਿਪੋਰਟ ਆ ਰਹੀ ਹੈ ਤੇ ਇਸ ਵਿੱਚ ਵੱਡਾ ਖੁਲਾਸਾ ਕੀਤਾ ਜਾਵੇਗਾ। ਹਿੰਡਨਬਰਗ ਨੇ 24 ਜਨਵਰੀ ਨੂੰ ਅਡਾਨੀ ਗਰੁੱਪ 'ਤੇ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਸ 'ਚ ਕਈ ਇਲਜ਼ਾਮ ਲਾਏ ਗਏ ਸਨ।
ਅਡਾਨੀ ਗਰੁੱਪ 'ਤੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਗੌਤਮ ਅਡਾਨੀ ਦੀ ਜਾਇਦਾਦ 150 ਅਰਬ ਡਾਲਰ ਤੋਂ ਘੱਟ ਕੇ 53 ਅਰਬ ਡਾਲਰ 'ਤੇ ਆ ਗਈ ਸੀ। ਉਹ ਫੋਰਬਸ ਦੀ ਅਮੀਰਾਂ ਦੀ ਸੂਚੀ ਵਿੱਚ ਤੀਜੇ ਤੋਂ 35ਵੇਂ ਨੰਬਰ 'ਤੇ ਚਲਾ ਗਿਆ ਸੀ। ਇਸ ਦੇ ਨਾਲ ਹੀ ਗੌਤਮ ਅਡਾਨੀ ਦੇ ਗਰੁੱਪ ਨੂੰ 120 ਅਰਬ ਡਾਲਰ ਦਾ ਨੁਕਸਾਨ ਝੱਲਣਾ ਪਿਆ।
ਹਿੰਡਨਬਰਗ ਦਾ ਨਵਾਂ ਸੰਕੇਤ ਕੀ?
ਗੌਤਮ ਅਡਾਨੀ ਦੀ ਫਰਮ 'ਤੇ ਵੱਡਾ ਖੁਲਾਸਾ ਕਰਨ ਤੋਂ ਬਾਅਦ ਹੁਣ ਹਿੰਡਨਬਰਗ ਨੇ ਇੱਕ ਹੋਰ ਵੱਡਾ ਖੁਲਾਸਾ ਕਰਨ ਦੇ ਸੰਕੇਤ ਦਿੱਤੇ ਹਨ। ਹਿੰਡਨਬਰਗ ਨੇ ਨਵਾਂ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਜਲਦੀ ਹੀ ਇੱਕ ਨਵੀਂ ਰਿਪੋਰਟ ਆ ਰਹੀ ਹੈ ਤੇ ਇਹ ਰਿਪੋਰਟ ਕਈ ਵੱਡੇ ਖੁਲਾਸੇ ਕਰ ਸਕਦੀ ਹੈ। ਕੰਪਨੀ ਦੇ ਟਵੀਟ ਕਰਨ ਤੋਂ ਬਾਅਦ ਹੀ ਬਹੁਤ ਸਾਰੇ ਲੋਕ ਸੋਚ ਰਹੇ ਹਨ ਕਿ ਇਹ ਕੀ ਹੋਵੇਗਾ। ਇਸ ਨੇ ਪੂਰੀ ਦੁਨੀਆ ਵਿੱਚ ਉਤਸੁਕਤਾ ਪੈਦਾ ਹੋ ਗਈ ਹੈ। ਬਹੁਤ ਸਾਰੇ ਲੋਕ ਇਸ ਨੂੰ ਅਮਰੀਕੀ ਬੈਂਕਾਂ ਬਾਰੇ ਅੰਦਾਜ਼ਾ ਲਗਾ ਰਹੇ ਹਨ।
ਅਡਾਨੀ ਗਰੁੱਪ ਨੂੰ ਵੱਡਾ ਨੁਕਸਾਨ ਹੋਇਆ
ਇੱਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ ਕਿ ਉਮੀਦ ਹੈ ਕਿ ਇਹ ਕਿਸੇ ਹੋਰ ਭਾਰਤੀ ਕੰਪਨੀ ਬਾਰੇ ਨਹੀਂ ਹੋਵੇਗਾ। ਯੂਜ਼ਰਸ ਨੇ ਚੀਨੀ ਕੰਪਨੀ 'ਤੇ ਰਿਪੋਰਟ ਕਰਨ ਦਾ ਸੁਝਾਅ ਦਿੱਤਾ ਹੈ। ਦੱਸ ਦੇਈਏ ਕਿ ਜਦੋਂ ਤੋਂ ਕੰਪਨੀ ਨੇ ਅਡਾਨੀ ਗਰੁੱਪ 'ਤੇ ਰਿਪੋਰਟ ਦਿੱਤੀ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇੱਕ ਮਹੀਨੇ ਦੌਰਾਨ ਕੰਪਨੀ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਅਡਾਨੀ ਸਮੂਹ ਦਾ ਮਾਰਕੀਟ ਕੈਪ 120 ਅਰਬ ਡਾਲਰ ਤੱਕ ਹੇਠਾਂ ਚਲਾ ਗਿਆ।
ਹਿੰਡਨਬਰਗ ਨੇ ਕਈ ਕੰਪਨੀਆਂ 'ਤੇ ਰਿਪੋਰਟ ਤਿਆਰ ਕੀਤੀ
ਅਡਾਨੀ ਗਰੁੱਪ ਹੀ ਨਹੀਂ, ਕਈ ਅਮਰੀਕੀ ਕੰਪਨੀਆਂ 'ਤੇ ਹਿੰਡਨਬਰਗ ਰਿਪੋਰਟ ਤਿਆਰ ਕੀਤੀ ਗਈ ਹੈ। ਕੰਪਨੀ ਨੇ ਸਤੰਬਰ 2020 ਦੌਰਾਨ ਇਲੈਕਟ੍ਰਿਕ ਟਰੱਕਾਂ ਦੀ ਨਿਰਮਾਤਾ ਕੰਪਨੀ ਨਿਕੋਲਾ ਕਾਰਪ 'ਤੇ ਰਿਪੋਰਟ ਤਿਆਰ ਕੀਤੀ ਸੀ, ਜਿਸ ਤੋਂ ਬਾਅਦ ਕੰਪਨੀ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ।