100 ਤੋਂ ਜ਼ਿਆਦਾ ਦਿਨ ਕੋਰੋਨਾ ਤੋਂ ਦੂਰ ਰਹਿਣ ਮਗਰੋਂ ਇੱਕ ਵਾਰ ਫੇਰ ਦੇਸ਼ 'ਚ ਪਹਿਲਾ ਕੋਰੋਨਾ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਪੂਰੇ ਦੇਸ਼ ਵਿੱਚ ਸਖ਼ਤ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਸਾਰੇ ਲੋਕ ਜੋ ਇਸ ਪਰਿਵਾਰ ਦੇ ਸੰਪਰਕ ਵਿੱਚ ਆਏ ਉਨ੍ਹਾਂ ਨੂੰ ਵੱਖ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਿਰਫ ਕੁਝ ਲੋਕਾਂ ਨੂੰ ਨਿਊਜ਼ੀਲੈਂਡ ਵਿੱਚ ਸੰਕਰਮਿਤ ਪਾਇਆ ਗਿਆ। ਉਨ੍ਹਾਂ 'ਚ ਉਹ ਲੋਕ ਵੀ ਹਨ ਜੋ ਵਿਦੇਸ਼ ਤੋਂ ਵਾਪਸ ਆਏ। ਉਨ੍ਹਾਂ ਨੂੰ ਸਰਹੱਦ 'ਤੇ ਹੀ ਆਈਸੋਲੇਟ ਕੀਤਾ ਗਿਆ।
ਤਬੀਅਤ ਬਿਗੜਣ ਕਰਕੇ ਕੋਰੋਨਾ ਪੌਜ਼ੇਟਿਵ ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਹਸਪਤਾਲ 'ਚ ਭਰਤੀ
ਇਹ ਚੰਗੇ ਵਿਗਿਆਨ ਤੇ ਮਹਾਨ ਰਾਜਨੀਤਿਕ ਲੀਡਰਸ਼ਿਪ ਦਾ ਕਮਾਲ ਹੈ। ਜੇ ਤੁਸੀਂ ਦੁਨੀਆ ਦੇ ਦੁਆਲੇ ਵੇਖੋ, ਤਾਂ ਜਿਨ੍ਹਾਂ ਦੇਸ਼ਾਂ ਨੇ ਸੰਕਰਮਣ 'ਤੇ ਕਾਬੂ ਕੀਤਾ ਉੱਥੇ ਆਮ ਤੌਰ 'ਤੇ ਇਨ੍ਹਾਂ ਦੋ ਚੀਜ਼ਾਂ ਦਾ ਸੰਗਮ ਹੈ।- ਪ੍ਰੋਫੈਸਰ ਮਾਈਕਲ ਬੇਕਰ, ਮਹਾਮਾਰੀ ਵਿਗਿਆਨੀ , ਓਟਗੋ ਯੂਨੀਵਰਸਿਟੀ
ਕੋਰੋਨਾ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦੀ ਅਗਵਾਈ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਲੌਕਡਾਊਨ ਦੀ ਸਥਿਤੀ ਬਾਰੇ ਰੋਜ਼ਾਨਾ ਜਾਣਕਾਰੀ ਦਿੱਤੀ ਤੇ ਲੌਕਡਾਊਨ ਦੀ ਸਖ਼ਤੀ ਨਾਲ ਪਾਲਣ ਕਰਦਿਆਂ ਸੰਕਰਮਣ ਨਾਲ ਨਜਿੱਠਣ ਦਾ ਭਰੋਸਾ ਦਿੱਤਾ। ਨਿਊੜੀਲੈਂਡ ਵਿੱਚ ਹੁਣ ਤੱਕ ਸੰਕਰਮਣ ਦੇ ਤਕਰੀਬਨ 1,500 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 22 ਲੋਕਾਂ ਦੀ ਮੌਤ ਹੋਈ।
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਖ਼ਿਲਾਫ਼ ਦੋਸ਼ ਤੈਅ
ਭਗਵੰਤ ਮਾਨ ਦਾ ਵੱਡਾ ਦਾਅਵਾ, ਦੋ ਯੂਨੀਵਰਸਿਟੀਆਂ ਵੀ ਚਲਾ ਨਹੀਂ ਸਕਦੀ ਕੈਪਟਨ ਸਰਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904