ਲੰਡਨ: ਜੇਕਰ ਬਰਤਾਨੀਆ ਯੂਰਪੀ ਸੰਘ (ਈਯੂ) ਨਾਲ ਵਪਾਰ ਸਮਝੌਤਾ ਕਰਨ 'ਚ ਨਾਕਾਮ ਰਹਿੰਦਾ ਹੈ ਤਾਂ ਦੇਸ਼ 'ਚ ਅਗਲੇ 12 ਸਾਲਾਂ 'ਚ ਪੰਜ ਲੱਖ ਨੌਕਰੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ 50 ਅਰਬ ਪੌਂਡ (ਕਰੀਬ 4.3 ਲੱਖ ਕਰੋੜ ਰੁਪਏ) ਦੇ ਨਿਵੇਸ਼ ਦਾ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ। ਇਹ ਖੁਲਾਸਾ ਲੰਡਨ ਦੇ ਮੇਅਰ ਸਾਦਿਕ ਖ਼ਾਨ ਦੇ ਹੁਕਮ 'ਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਹੋਇਆ ਹੈ।



ਬ੍ਰੈਗਜ਼ਿਟ (ਯੂਰਪੀ ਯੂਨੀਅਨ ਤੋਂ ਬਰਤਾਨੀਆ ਦੇ ਵੱਖ ਹੋਣ) ਕਾਰਨ ਬਰਤਾਨੀਆ ਦੀਆਂ ਨੌਕਰੀਆਂ ਤੇ ਅਰਥਚਾਰੇ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਸਮੀਖਿਆ ਸ਼ੁਰੂ ਹੋ ਗਈ ਹੈ। ਸਲਾਹਕਾਰ ਸੰਸਥਾ ਕੈਂਬ੍ਰਿਜ ਇਕੋਨੋਮੈਟ੍ਰਿਕਸ ਨੇ ਇਸ ਰਿਪੋਰਟ ਨੂੰ ਤਿਆਰ ਕਰਨ 'ਚ ਉਧਾਰ ਬ੍ਰੈਗਜ਼ਿਟ ਤੋਂ ਲੈ ਕੇ ਸਖ਼ਤ ਬ੍ਰੈਗਜ਼ਿਟ ਤੱਕ ਦੀਆਂ ਪੰਜ ਸਥਿਤੀਆਂ 'ਤੇ ਗ਼ੌਰ ਕੀਤਾ ਕੀਤਾ। ਇਸ ਦੇ ਨਿਰਮਾਣ ਤੋਂ ਲੈ ਕੇ ਵਿੱਤ ਸਮੇਤ ਨੌ ਸਨਅਤਾਂ 'ਤੇ ਪੈਣ ਵਾਲੇ ਆਰਥਿਕ ਪ੍ਰਭਾਵ ਦੀ ਸਮੀਖਿਆ ਕੀਤੀ।



ਰਿਪੋਰਟ ਮੁਤਾਬਕ, ਸਮਝੌਤਾ ਨਹੀਂ ਹੋਣ ਦੀ ਸਥਿਤੀ 'ਚ ਵਿੱਤੀ ਤੇ ਪੇਸ਼ੇਵਰ ਸੇਵਾਵਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੀਆਂ। ਸਾਦਿਕ ਖ਼ਾਨ ਨੇ ਕਿਹਾ, 'ਜੇਕਰ ਸਰਕਾਰ ਗੱਲਬਾਤ ਨੂੰ ਸਹੀ ਮੁਕਾਮ ਤਕ ਪਹੁੰਚਾਉਣ 'ਚ ਨਾਕਾਮ ਰਹੀ ਤਾਂ ਅਸੀਂ ਇੱਕ ਦਹਾਕੇ ਪਿੱਛੇ ਯਾਨੀ ਵਿਕਾਸ ਤੇ ਰੁਜ਼ਗਾਰ ਦੀ ਵਾਧਾ ਦਰ ਹੇਠਾਂ ਚਲੀ ਜਾਵੇਗੀ।'



ਬਰਤਾਨੀਆ ਤੇ ਈਯੂ ਛੇਤੀ ਹੀ ਅਹਿਮ ਦੌਰ ਦੀ ਗੱਲ ਕਰਨ ਜਾ ਰਹੇ ਹਨ। ਇਸ 'ਚ ਸਭ ਤੋਂ ਮੁਸ਼ਕਲ ਕੰਮ ਭਵਿੱਖ ਦੇ ਵਪਾਰਕ ਸਬੰਧਾਂ ਨੂੰ ਪਰਿਭਾਸ਼ਤ ਕਰਨ ਦਾ ਹੋਵੇਗਾ। ਦੋਵਾਂ ਧਿਰਾਂ 'ਚ ਪਿਛਲੇ ਮਹੀਨੇ ਟਕਰਾਅ ਬਾਰੇ ਵਿਆਪਕ ਸ਼ਰਤਾਂ 'ਤੇ ਸਹਿਮਤੀ ਬਣੀ ਸੀ। ਬਰਤਾਨੀਆ ਤੇ ਈਯੂ 'ਚ ਲੰਡਨ ਦੇ ਬਾਜ਼ਾਰ ਨੂੰ ਲੈ ਕੇ ਰੇੜਕਾ ਉੱਭਰ ਕੇ ਸਾਹਮਣੇ ਆਇਆ ਸੀ।



--