ਕਤਰ 'ਚ ਨੌਕਰੀ ਕਰਦੇ ਪੰਜਾਬੀ ਨੌਜਵਾਨ ਦੀ ਹੱਤਿਆ
ਏਬੀਪੀ ਸਾਂਝਾ | 01 Mar 2018 09:28 AM (IST)
ਖਡੂਰ ਸਾਹਿਬ-ਇਤਿਹਾਸਕ ਪਿੰਡ ਜਲਾਲਾਬਾਦ ਤੋਂ ਰੋਜ਼ੀ ਰੋਟੀ ਲਈ ਗਲਫ ਦੇਸ਼ ਗਏ ਨੌਜਵਾਨ ਬਲਜ਼ਿੰਦਰ ਸਿੰਘ(29) ਦੀ ਹੱਤਿਆ ਹੋ ਗਈ ਹੈ। ਨੌਜਵਾਨ ਦੇ ਪਿਤਾ ਮੁਤਾਬਕ ਗਲਫ ਦੇਸ਼ ਦੇ ਦੋਹਾ ਕਤਰ 'ਚ ਨੌਕਰੀ ਦੌਰਾਨ ਸਾਥੀ ਵਰਕਰ ਨਾਲ ਝਗੜਾ ਹੋ ਗਿਆ ਤੇ ਪੇਟ ਵਿੱਚ ਚਾਕੂ ਵੱਜਣ ਕਾਰਨ ਮੌਤ ਹੋ ਗਈ। ਬਲਜਿੰਦਰ ਸਿੰਘ ਦੀ ਮ੍ਰਿਤਕ ਦੇਹ ਬੀਤੇ ਕੱਲ੍ਹ ਪਿੰਡ ਜਲਾਲਾਬਾਦ ਵਿਖੇ ਮੰਗਵਾਈ ਗਈ ਅਤੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਦੀ ਪੰਚਾਇਤ ਅਤੇ ਮੁਹਤਬਰ ਵਿਅਕਤੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਦੋਹਾ ਕਤਰ 'ਚ ਕੰਪਨੀ ਵਿਚ ਕੰਮ ਕਰਦੇ ਸਮੇਂ ਦੀ ਇਸ ਦੀ ਕੋਈ ਇੰਸ਼ੋਰੈਂਸ ਜਾਂ ਇਸ ਦੇ ਕੰਪਨੀ 'ਚ ਕੰਮ ਕਰਦੇ ਸਮੇਂ ਕੋਈ ਫੰਡ ਹੋਣ ਤਾਂ ਸਰਕਾਰ ਇਸ ਸਬੰਧ 'ਚ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ।