ਦੱਖਣੀ ਅਫਰੀਕਾ 'ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ Omicron ਵੇਰੀਐਂਟ ਸਬੰਧੀ ਰਾਹਤਭਰੀ ਜਾਣਕਾਰੀ ਸਾਹਮਣੇ ਆਈ ਹੈ ਦੱਖਣੀ ਅਫਰੀਕੀ ਡਾਕਟਰ ਦਾ ਕਹਿਣਾ ਹੈ ਕਿ Omicron ਵੇਰੀਐਂਟ ਨਾਲ ਸੰਕ੍ਰਮਿਤ ਮਰੀਜ਼ਾਂ 'ਚ ਬਹੁਤ ਹਲਕੇ ਲੱਛਣ ਹੁੰਦੇ ਹਨ ਤੇ ਘਰ 'ਚ ਰਹਿ ਕੇ ਇਸ ਦਾ ਇਲਾਜ ਹੋ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਡੈਲਟਾ ਵੇਰੀਐਂਟ ਨਾਲੋਂ ਇਹ ਘੱਟ ਖਤਰਨਾਕ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਨੂੰ ਚਿੰਤਾਜਨਕ ਐਲਾਨਿਆ ਹੈ।


ਡਾਕਟਰ ਕੋਏਟਜ਼ੀ ਨੇ ਦੱਸਿਆ ਕਿ ਇਸ ਦੇ ਲੱਛਣ ਹਲਕੇ ਭਾਵ ਆਮ ਵਾਇਰਲ ਫੀਵਰ ਵਰਗੇ ਹੀ ਸਨ। ਉਸ ਨੇ ਦੱਸਿਆ ਕਿ ਦਰਅਸਲ 8 ਤੋਂ 10 ਹਫ਼ਤਾਂ 'ਚ ਇੱਥੇ ਕੋਈ ਕੋਰੋਨਾ ਦਾ ਕੇਸ ਨਹੀਂ ਆਇਆ ਸੀ, ਇਸ ਲਈ ਅਸੀਂ ਟੈਸਟ ਕੀਤਾ ਜਿਸ ਵਿਚ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ। ਉਸੇ ਦਿਨ ਉਨ੍ਹਾਂ ਕੋਲ ਇਸੇ ਲੱਛਣਾਂ ਵਾਲੇ ਕੁਝ ਹੋਰ ਮਰੀਜ਼ ਵੀ ਆਏ ਸਨ। ਉਸ ਤੋਂ ਬਾਅਦ ਰੋਜ਼ਾਨਾ ਉਨ੍ਹਾਂ ਕੋਲ ਅਜਿਹੇ ਲੱਛਣਾਂ ਵਾਲੇ 2 ਤੋਂ 3 ਮਰੀਜ਼ ਆ ਰਹੇ ਹਨ।