World Desk - ਫਰਾਂਸ ਦੇ ਰਾਜਦੂਤ ਅਤੇ ਡਿਪਲੋਮੈਟਾਂ ਨੂੰ ਨਾਈਜਰ ਦੇ ਸੈਨਿਕਾਂ ਨੇ ਫਰਾਂਸੀਸੀ ਦੂਤਾਵਾਸ ਵਿੱਚ ਬੰਧਕ ਬਣਾ ਲਿਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਬੀਤੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫਰਾਂਸ ਦੇ ਰਾਜਦੂਤ ਸਿਲਵੇਨ ਅਤੇ ਹੋਰ ਫਰਾਂਸੀਸੀ ਡਿਪਲੋਮੈਟਾਂ ਨੂੰ ਫਰਾਂਸੀਸੀ ਦੂਤਾਵਾਸ ਵਿੱਚ ਬੰਧਕ ਬਣਾ ਲਿਆ ਗਿਆ ਹੈ।


ਜਾਣਕਾਰੀ ਦਿੰਦਿਆ ਰਾਸ਼ਟਰਪਤੀ ਨੇ ਕਿਹਾ ਕਿ ਨਾਈਜਰ ਵਿੱਚ ਸਾਡੇ ਰਾਜਦੂਤ ਅਤੇ ਡਿਪਲੋਮੈਟ ਮੈਂਬਰ ਹਨ। ਉਸ ਨੂੰ ਫਰਾਂਸੀਸੀ ਦੂਤਾਵਾਸ ਵਿੱਚ ਬੰਧਕ ਬਣਾ ਲਿਆ ਗਿਆ ਹੈ। ਅੰਬੈਸਡਰ ਨੂੰ ਭੋਜਨ ਪਹੁੰਚਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ। ਸਾਡੇ ਰਾਜਦੂਤ ਫੌਜੀ ਸ਼ਾਸਨ ਦੁਆਰਾ ਦਿੱਤਾ ਰਾਸ਼ਨ ਖਾ ਰਹੇ ਹਨ।


ਫਰਾਂਸ ਦੇ ਰਾਜਦੂਤ ਸਣੇ ਹੋਰ ਡਿਪਲੋਮੈਟਾਂ ਨੂੰ ਵਾਪਿਸ ਲਿਆਉਣ ਦੇ ਸਵਾਲ 'ਤੇ ਮੈਕਰੋਨ ਨੇ ਕਿਹਾ ਕਿ ਅਸੀਂ ਰਾਜਦੂਤ ਨੂੰ ਜਲਦੀ ਹੀ ਵਾਪਿਸ ਲੈ ਕੇ ਆਵਾਂਗੇ। ਇਸ 'ਤੇ ਕੰਮ ਜਾਰੀ ਹੈ। ਉਹ ਨਾਈਜਰ ਵਿੱਚ ਜਾਇਜ਼ ਅਥਾਰਟੀ ਹਨ। ਮੈਂ ਹਰ ਰੋਜ਼ ਉਸ ਨਾਲ ਗੱਲ ਕਰਦਾ ਹਾਂ।


ਦੱਸ ਦਈਏ ਨਾਈਜਰ ਵਿੱਚ ਹਾਲ ਹੀ ਵਿੱਚ ਹੋਏ ਤਖਤਾਪਲਟ ਤੋਂ ਬਾਅਦ, ਨਾਈਜਰ ਸਰਕਾਰ ਅਤੇ ਫਰਾਂਸ ਵਿਚਾਲੇ ਟਕਰਾਅ ਜਾਰੀ ਹੈ। ਕਿਉਂਕਿ, ਫਰਾਂਸ ਬੇਦਖਲ ਅਤੇ ਸਾਬਕਾ ਰਾਸ਼ਟਰਪਤੀ ਬਾਜ਼ੌਮ ਦਾ ਸਮਰਥਨ ਕਰ ਰਿਹਾ ਹੈ ਤੇ ਨਾਈਜਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਬਾਜ਼ੌਮ ਨੂੰ ਬੰਧਕ ਬਣਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਾਈਜਰ ਦੇ ਸੈਨਿਕਾਂ ਨੇ ਤਖਤਾਪਲਟ ਤੋਂ ਤੁਰੰਤ ਬਾਅਦ ਫਰਾਂਸ ਦੇ ਰਾਜਦੂਤ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ। 


ਹਾਲ ਹੀ ਵਿੱਚ ਨਾਈਜਰ ਵਿੱਚ ਫੌਜ ਨੇ ਤਖਤਾਪਲਟ ਕੀਤਾ ਸੀ। ਨਾਈਜਰ ਦੀ ਫੌਜ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਰਾਸ਼ਟਰਪਤੀ ਮੁਹੰਮਦ ਬਾਜ਼ੌਮ ਦੀ ਸਰਕਾਰ ਦਾ ਤਖਤਾ ਪਲਟ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਬਾਜ਼ੌਮ ਨੂੰ ਕੈਦ ਕਰ ਲਿਆ ਹੈ। ਸੈਨਿਕਾਂ ਨੇ ਸੰਯੁਕਤ ਰਾਸ਼ਟਰ-ਅਮਰੀਕਾ ਦੇ ਦਖਲ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਸਨ।ਕਰਨਲ ਅਮਾਦੌ ਅਬਦਰਮਾਨੇ ਨੇ ਟੀਵੀ 'ਤੇ ਲਾਈਵ ਆ ਕੇ ਕਿਹਾ ਕਿ ਦੇਸ਼ ਦੀ ਵਿਗੜਦੀ ਸੁਰੱਖਿਆ ਪ੍ਰਣਾਲੀ ਅਤੇ ਮਾੜੇ ਪ੍ਰਸ਼ਾਸਨ ਦੇ ਕਾਰਨ ਅਸੀਂ ਰਾਸ਼ਟਰਪਤੀ ਸ਼ਾਸਨ ਨੂੰ ਖਤਮ ਕਰ ਰਹੇ ਹਾਂ। ਨਾਈਜਰ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਹੁਣ ਨਾ ਤਾਂ ਕੋਈ ਦੇਸ਼ ਤੋਂ ਬਾਹਰ ਜਾ ਸਕਦਾ ਹੈ ਅਤੇ ਨਾ ਹੀ ਬਾਹਰੋਂ ਦੇਸ਼ ਵਿੱਚ ਦਾਖਲ ਹੋ ਸਕਦਾ ਹੈ। ਪੂਰੇ ਦੇਸ਼ ਵਿੱਚ ਕਰਫਿਊ ਲੱਗਾ ਹੋਇਆ ਹੈ। ਸਰਕਾਰੀ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।