No Egg, No Sperm Needed For Baby : ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ (California Institute of Technology) ਅਤੇ ਯੂਨੀਵਰਸਿਟੀ ਆਫ਼ ਕੈਮਬ੍ਰਿਜ  (University of Cambridge)ਦੇ  ਖੋਜਕਰਤਾਵਾਂ ਨੇ ਸਟੈਮ ਸੈੱਲਾਂ  (Stem Cells) ਦੀ ਵਰਤੋਂ ਕਰਕੇ ਸਿੰਥੈਟਿਕ ਮਨੁੱਖੀ ਭਰੂਣ (Synthetic Human Embryos) ਪੈਦਾ ਕੀਤੇ ਹਨ। ਇਸ ਸਿੰਥੈਟਿਕ ਮਨੁੱਖੀ ਭਰੂਣ ਨੂੰ ਬਣਾਉਣ ਲਈ ਕਿਸੇ ਅੰਡੇ ਜਾਂ ਸ਼ੁਕਰਾਣੂ ਦੀ ਲੋੜ ਨਹੀਂ ਹੁੰਦੀ ਹੈ। ਵਿਗਿਆਨੀਆਂ ਦੇ ਅਨੁਸਾਰ ਜਿਸ ਤਰ੍ਹਾਂ ਨਾਲ ਕੁਦਰਤੀ ਤੌਰ 'ਤੇ ਭਰੂਣ ਵਿਕਸਤ ਹੁੰਦੇ ਹਨ। ਓਸੇ ਤਰ੍ਹਾਂ ਨਾਲ ਇਹ ਮਾਡਲ ਭਰੂਣ ਮਨੁੱਖੀ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਵੀ ਇਸੇ ਤਰ੍ਹਾਂ ਵਧ ਸਕਦੇ ਹਨ।

 

 ਇਸ ਤੋਂ ਇਲਾਵਾ ਇਹ ਜੈਨੇਟਿਕ ਅਸਧਾਰਨਤਾਵਾਂ ਦੇ ਪ੍ਰਭਾਵ ਅਤੇ ਵਾਰ-ਵਾਰ ਗਰਭਪਾਤ ਦੇ ਬਾਇਓਕੈਮੀਕਲ ਕਾਰਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਹਾਲਾਂਕਿ ਬਣਤਰਾਂ ਵਿੱਚ ਧੜਕਣ ਵਾਲੇ ਦਿਲ ਅਤੇ ਵਿਕਾਸਸ਼ੀਲ ਦਿਮਾਗ ਦੀ ਘਾਟ ਹੁੰਦੀ ਹੈ, ਉਹਨਾਂ ਵਿੱਚ ਸੈੱਲ ਹੁੰਦੇ ਹਨ ਜੋ ਆਮ ਤੌਰ 'ਤੇ ਪਲੈਸੈਂਟਾ, ਯੋਕ ਥੈਲੀ ਅਤੇ ਭਰੂਣ ਵਿੱਚ ਵਿਕਸਤ ਹੁੰਦੇ ਹਨ।