ਲੰਦਨ: ਇੰਗਲੈਂਡ ਦੇਸ਼, ਜਿਹੜਾ ਹੁਣ ਕੋਵਿਡ-19 ਵਾਇਰਸ ਦੀਆਂ ਪਾਬੰਦੀਆਂ ਤੋਂ ਕੁਝ ਰਾਹਤ ਮਹਿਸੂਸ ਕਰ ਰਿਹਾ ਹੈ, ਉੱਥੇ ਹੁਣ ਇੱਕ ਨਵਾਂ ‘ਨੌਰੋਵਾਇਰਸ’ (Norovirus) ਫੈਲਣ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਹਨ। ਇਸ ਦੇਸ਼ ’ਚ ਇਸ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਦਿਸ ਰਹੀ ਹੈ।
ਮਈ ਮਹੀਨੇ ਦੇ ਅੰਤ ਤੋਂ ਬਾਅਦ ਦੇ ਪੰਜ ਹਫ਼ਤਿਆਂ ਦੌਰਾਨ ਨੌਰੋਵਾਇਰਸ ਦੇ 154 ਕੇਸ ਸਾਹਮਣੇ ਆ ਚੁੱਕੇ ਹਨ। ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਦੇ ਮੁਕਾਬਲੇ ਇਨ੍ਹਾਂ ਮਾਮਲਿਆਂ ’ਚ ਇਹ ਪੰਜ ਗੁਣਾ ਵਾਧਾ ਹੈ। ਨੌਰੋਵਾਇਰਸ ਜ਼ਿਆਦਾਤਰ ਨਰਸਰੀ ਤੇ ਚਾਈਲਡਕੇਅਰ ’ਚ ਮੌਜੂਦ ਬੱਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਬੇਹੱਦ ਚਿੰਤਾਜਨਕ ਸਥਿਤੀ ਹੈ।
‘ਸੈਂਟਰਜ਼ ਫ਼ਾਰ ਡਿਜ਼ੀਸ ਕੰਟਰੋਲ ਐਂਡ ਪ੍ਰੀਵੈਂਸ਼ਨ’ (CDC); ਨੌਰੋਵਾਇਰਸ ਇੱਕ ਬਹੁਤ ਹੀ ਜ਼ਿਆਦਾ ਲਾਗ ਵਾਲਾ ਵਾਇਰਸ ਹੈ; ਜਿਸ ਨਾਲ ਹੈਜ਼ੇ ਵਰਗੇ ਲੱਛਣ ਪੈਦਾ ਹੋ ਜਾਂਦੇ ਹਨ, ਭਾਵ ਮਰੀਜ਼ ਨੂੰ ਉਲਟੀਆਂ ਤੇ ਦਸਤ ਲੱਗ ਜਾਂਦੇ ਹਨ, ਉਸ ਦਾ ਜੀਅ ਮਿਤਲਾਉਂਦਾ ਹੈ। ਢਿੱਡ ’ਚ ਦਰਦ ਵੀ ਹੁੰਦਾ ਹੈ। ਇਸ ਨਾਲ Acute Gastroenteritis ਭਾਵ ਅੰਤੜੀਆਂ ਦੀ ਗੰਭੀਰ ਕਿਸਮ ਦੀ ਸੋਜ਼ਿਸ਼ ਦੀ ਹਾਲਤ ਬਣ ਜਾਂਦੀ ਹੈ। ਉਂਝ ਇਸ ਨੂੰ ‘ਸਰਦ ਰੁੱਤ ਦਾ ਉਲਟੀਆਂ ਲਿਆਉਣ ਵਾਲਾ ਬੱਗ’ ਵੀ ਕਿਹਾ ਜਾਂਦਾ ਹੈ।
ਪੀੜਤ ਮਰੀਜ਼ ਤੋਂ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ। ਇਹ ਵਾਇਰਸ ਮਰੀਜ਼ ਤੋਂ ਖਾਣ-ਪੀਣ ਤੇ ਉਸ ਵੱਲੋਂ ਛੋਹੀਆਂ ਸਤ੍ਹਾਵਾਂ ਰਾਹੀਂ ਅੱਗੇ ਫੈਲਦਾ ਹੈ। ਜੇ ਅਣਧੋਤੇ ਹੱਥਾਂ ਦੀਆਂ ਉਂਗਲਾਂ ਮੂੰਹ ’ਚ ਪਾ ਲਈਆਂ ਜਾਣ, ਤਾਂ ਵੀ ਇਸ ਦੀ ਛੂਤ ਅੱਗੇ ਫੈਲ ਸਕਦੀ ਹੈ।
ਇਸ ਵਾਇਰਸ ਦੇ ਵਧਦੇ ਜਾ ਰਹੇ ਮਾਮਲੇ ਇੰਗਲੈਂਡ ਸਰਕਾਰ ਲਈ ਇਹ ਸੱਚਮੁਚ ਚਿੰਤਾ ਦਾ ਵਿਸ਼ਾ ਹਨ। ਇਸ ਨਵੇਂ ਵਾਇਰਸ ਦਾ ਸਾਹਮਣਾ ਵੀ ਬਿਲਕੁਲ ਕੋਵਿਡ-19 ਵਾਂਗ ਹੀ ਸਫ਼ਾਈ ਆਦਿ ਰੱਖ ਕੇ ਤੇ ਮਾਸਕ ਲਾ ਕੇ ਰੱਖਣ ਨਾਲ ਕੀਤਾ ਜਾ ਸਕਦਾ ਹੈ। Norovirus (ਨੌਰੋਵਾਇਰਸ) ਦਾ ਹਾਲੇ ਕੋਈ ਨਿਸ਼ਚਤ ਇਲਾਜ ਨਹੀਂ ਹੈ। ਉਲਟੀਆਂ-ਦਸਤਾਂ ਨਾਲ ਕਿਉਂਕਿ ਮਨੁੱਖੀ ਸਰੀਰ ਅੰਦਰ ਪਾਣੀ ਦੀ ਕਮੀ ਪੈਦਾ ਹੋ ਜਾਂਦੀ ਹੈ; ਇਸ ਲਈ ਮਰੀਜ਼ ਨੂੰ ਤਰਲ ਪਦਾਰਥ ਖਾਣੇ ਜ਼ਰੂਰੀ ਹੁੰਦੇ ਹਨ।
ਇਹ ਵੀ ਪੜ੍ਹੋ: Third Wave of Corone: ICMR ਦੀ ਚੇਤਾਵਨੀ! 3 ਹਫ਼ਤਿਆਂ ’ਚ ਹੀ ਆ ਸਕਦੀ ਕੋਰੋਨਾ ਦੀ ਤੀਜੀ ਲਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904