Hardeep Singh Nijjar Murder Case: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਸ ਤਰ੍ਹਾਂ ਭਾਰਤ 'ਤੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਾਇਆ ਹੈ, ਉਸ ਤੋਂ ਉਨ੍ਹਾਂ ਦਾ ਖਾਲਿਸਤਾਨੀ ਪ੍ਰੇਮ ਸਾਫ ਨਜ਼ਰ ਆ ਰਿਹਾ ਹੈ। ਟਰੂਡੋ ਸਿਰਫ਼ ਦੋਸ਼ ਲਾਉਣ 'ਤੇ ਹੀ ਨਹੀਂ ਰੁਕੇ, ਉਨ੍ਹਾਂ ਨੇ ਇਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਵੀ ਕੱਢ ਦਿੱਤਾ। ਇਸ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਕਾਫੀ ਵਿਗੜ ਗਏ ਹਨ।
ਖਾਲਿਸਤਾਨ ਦੇ ਮੁੱਦੇ 'ਤੇ ਭਾਰਤ ਖਿਲਾਫ਼ ਆਵਾਜ਼ ਉਠਾਉਣ ਵਾਲੇ ਜਸਟਿਨ ਟਰੂਡੋ ਇਕੱਲੇ ਪ੍ਰਧਾਨ ਮੰਤਰੀ ਨਹੀਂ ਹਨ। ਉਨ੍ਹਾਂ ਤੋਂ ਪਹਿਲਾਂ ਵੀ ਇੱਕ ਕੈਨੇਡੀਅਨ ਪੀਐਮ ਨੇ ਖਾਲਿਸਤਾਨ ਪ੍ਰਤੀ ਪਿਆਰ ਜਤਾਇਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਕੋਈ ਹੋਰ ਨਹੀਂ ਸਗੋਂ ਜਸਟਿਨ ਟਰੂਡੋ ਦੇ ਪਿਤਾ ਪਿਅਰੇ ਟਰੂਡੋ ਸਨ। ਪਿਅਰੇ ਟਰੂਡੋ ਦੇ ਸਮੇਂ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਸੀ। ਇਸ ਦੌਰਾਨ ਖਾਲਿਸਤਾਨ ਦੇ ਮੁੱਦੇ 'ਤੇ ਟਰੂਡੋ ਨਾਲ ਉਨ੍ਹਾਂ ਦੀ ਕਾਫੀ ਬਹਿਸ ਹੋਈ ਸੀ।
ਨਹੀਂ ਮੰਨੀ ਸੀ ਇੰਦਰਾ ਗਾਂਧੀ ਦੀ ਗੱਲ
ਪਿਅਰੇ ਟਰੂਡੋ 1968 ਤੋਂ 1979 ਤੱਕ ਅਤੇ ਫਿਰ 1980 ਤੋਂ 1984 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਸੀ। ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਖਾਲਿਸਤਾਨੀ ਲਹਿਰ ਨੇ ਜ਼ੋਰ ਫੜਿਆ ਸੀ। ਖਾਲਿਸਤਾਨੀਆਂ ਦਾ ਮੁੱਖ ਆਗੂ ਤਲਵਿੰਦਰ ਸਿੰਘ ਪਰਮਾਰ ਕੈਨੇਡਾ ਵਿੱਚ ਰਹਿੰਦਾ ਸੀ। ਇੰਦਰਾ ਗਾਂਧੀ ਨੇ ਅਕਤੂਬਰ 1984 ਦੇ ਸ਼ੁਰੂ ਵਿੱਚ ਟਰੂਡੋ ਨੂੰ ਤਲਵਿੰਦਰ ਸਿੰਘ ਪਰਮਾਰ ਦੀ ਹਵਾਲਗੀ ਲਈ ਕਿਹਾ ਸੀ, ਪਰ ਪੀਅਰੇ ਟਰੂਡੋ ਦੀ ਸਰਕਾਰ ਨੇ ਉਸ ਦੀ ਹਵਾਲਗੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੈਨੇਡਾ ਸਰਕਾਰ ਨੇ ਉਦੋਂ ਕਿਹਾ ਸੀ ਕਿ ਭਾਰਤ ਬ੍ਰਿਟੇਨ ਦੀ ਮਹਾਰਾਣੀ ਨੂੰ ਰਾਸ਼ਟਰਮੰਡਲ ਦਾ ਮੁਖੀ ਮੰਨਦਾ ਹੈ ਪਰ ਮੈਂਬਰ ਹੈ, ਇਸ ਲਈ ਉਹ ਕਿਸੇ ਵੀ ਤਰ੍ਹਾਂ ਦੀ ਹਵਾਲਗੀ ਨਹੀਂ ਕਰੇਗਾ। ਇਸ ਲਈ ਰਾਸ਼ਟਰਮੰਡਲ ਹਵਾਲਗੀ ਸੰਧੀ ਨੂੰ ਲਾਗੂ ਨਹੀਂ ਕਰ ਸਕਦੇ।
ਇੰਦਰਾ ਨੇ ਕਈ ਵਾਰ ਕੀਤੀ ਸੀ ਸਾਬਕਾ ਪੀਐਮ ਪਿਅਰੇ ਟਰੂਡੋ ਦੀ ਸ਼ਿਕਾਇਤ
23 ਜੂਨ 1985 ਨੂੰ ਖਾਲਿਸਤਾਨੀ ਸਮਰਥਕਾਂ ਨੇ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾ ਦਿੱਤਾ ਸੀ। ਇਸ ਹਮਲੇ ਵਿੱਚ 329 ਲੋਕ ਮਾਰੇ ਗਏ ਸਨ। ਜਦੋਂ ਇਹ ਹਮਲਾ ਹੋਇਆ ਤਾਂ ਤਲਵਿੰਦਰ ਪਰਮਾਰ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਦਾ ਮੁਖੀ ਸੀ। ਉਹ ਇਸ ਹਮਲੇ ਦਾ ਮਾਸਟਰਮਾਈਂਡ ਵੀ ਸੀ। ਇੰਦਰਾ ਗਾਂਧੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਵਾਰ ਜ਼ਿਕਰ ਕੀਤਾ ਸੀ ਕਿ ਪਿਅਰੇ ਟਰੂਡੋ ਖਾਲਿਸਤਾਨੀਆਂ ਨੂੰ ਬਚਾ ਰਹੇ ਹਨ।