ਵੈਨਕੂਵਰ 'ਚ ਚੱਲੀ ਗੋਲ਼ੀ, ਨੌਜਵਾਨ ਦੀ ਮੌਤ
ਏਬੀਪੀ ਸਾਂਝਾ
Updated at:
27 Jul 2018 10:19 AM (IST)
ਸੰਕੇਤਕ ਤਸਵੀਰ
NEXT
PREV
ਵੈਨਕੂਵਰ: ਇਲਾਕੇ ਵਿੱਚ ਦੂਜੀ ਵਾਰ ਗੋਲ਼ੀ ਚੱਲਣ ਦੀ ਵਾਰਦਾਤ ਵਾਪਰੀ ਹੈ। ਪੂਰਬੀ ਵੈਨਕੂਵਰ ਦੇ ਇਲਾਕੇ ’ਚ ਵਾਪਰੀ ਇਸ ਘਟਨਾ ਵਿੱਚ ਨੌਜਵਾਨ ਦੀ ਮੌਤ ਹੋ ਗਈ। ਮਾਰੇ ਗਏ ਨੌਜਵਾਨ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਤੇ ਉਹ ਵੈਨਕੂਵਰ ਦਾ ਹੀ ਰਹਿਣ ਵਾਲਾ ਸੀ।
ਘਟਨਾ ਬੁੱਧਵਾਰ ਰਾਤ ਕਰੀਬ 8 ਵਜੇ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ’ਤੇ ਜਾਣਕਾਰੀ ਮਿਲੀ ਕਿ ਕੈਂਬਰਿਜ ਤੇ ਨਨਾਈਮੋ ਸਟਰੀਟਸ ਕੋਲ ਗੋਲ਼ੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਸਨ। ਜਦ ਪੁਲਿਸ ਮੌਕੇ ’ਤੇ ਪੁੱਜੀ ਤਾਂ ਨੌਜਵਾਨ ਜ਼ਖ਼ਮੀ ਹਾਲਤ ਵਿੱਚ ਪਿਆ ਹੋਇਆ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਪੁਲਿਸ ਇਸ ਨੂੰ ਟਾਰਗੈਟਿਡ ਸ਼ੂਟਿੰਗ ਦਾ ਮਾਮਲਾ ਮੰਨ ਰਹੀ ਹੈ। ਮੌਕੇ ਵਾਰਦਾਤ ’ਤੇ ਮੌਜੂਦ ਇੱਕ ਗਵਾਹ ਨੇ ਦੱਸਿਆ ਕਿ ਉਸ ਨੇ ਕਰੀਬ 7 ਵਾਰ ਗੋਲ਼ੀ ਚੱਲਣ ਦੀਆਂ ਆਵਾਜਾਂ ਸੁਣੀਆਂ। ਵੈਨਕੂਵਰ ਵਿੱਚ ਇਹ ਇਸ ਸਾਲ ਦੇ 12ਵਾਂ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

- - - - - - - - - Advertisement - - - - - - - - -