ਬ੍ਰਿਟੇਨ 'ਚ ਕੋਵਿਡ-19 ਦੇ ਇਕ ਹੋਰ ਨਵੇਂ ਕੇਸ ਦੀ ਪਛਾਣ ਹੋਈ ਹੈ। ਹਾਲਾਂਕਿ ਵਾਇਰਸ ਦਾ ਇਹ ਨਵਾਂ ਰੂਪ ਦੱਖਣੀ ਅਫਰੀਕਾ 'ਚ ਪੈਦਾ ਹੋਇਆ ਹੈ ਤੇ ਉੱਥੋਂ ਆਏ ਦੋ ਲੋਕਾਂ ਜ਼ਰੀਏ ਬ੍ਰਿਟੇਨ ਪਹੁੰਚਿਆ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।


ਬ੍ਰਿਟੇਨ 'ਚ ਪਹਿਲਾਂ ਤੋਂ ਹੀ ਕੋਰੋਨਾ ਸਟ੍ਰੇਨ ਤੋਂ ਬਾਅਦ ਇਕ ਹੋਰ ਸਾਊਥ ਅਫਰੀਕਾ ਨਾਲ ਜੁੜੇ ਕੋਰੋਨਾ ਸਟ੍ਰੇਨ ਦਾ ਪਤਾ ਲੱਗਣ ਤੋਂ ਬਾਅਦ ਕੋਰੋਨਾ ਦੇ ਇਕ ਹੋਰ ਦੌਰ ਦਾ ਸੰਭਾਵਿਤ ਖਤਰਾ ਮੰਡਰਾ ਰਿਹਾ ਹੈ। 10 ਡਾਊਨਿੰਗ ਸਟ੍ਰੀਟ ਨੂੰ ਬ੍ਰੀਫਿੰਗ ਕਰਦਿਆਂ ਹੇਨਕੌਕ ਨੇ ਕਿਹਾ-ਦੋਵੇਂ ਮਾਮਲੇ ਉਨ੍ਹਾਂ ਲੋਕਾਂ ਦੇ ਹਨ ਜੋ ਪਿਛਲੇ ਕੁਝ ਹਫ਼ਤਿਆਂ ਦੌਰਾਨ ਸਾਊਥ ਅਫਰੀਕਾ ਤੋਂ ਹੋਕਰ ਵਾਪਸ ਪਰਤੇ ਹਨ। ਉਨ੍ਹਾਂ ਕਿਹਾ-ਕੋਰੋਨਾ ਦਾ ਇਹ ਨਵਾਂ ਰੂਪ ਜ਼ਿਆਦਾ ਚਿੰਤਾ ਕਰਨ ਵਾਲਾ ਹੈ ਕਿਉਂਕਿ ਇਹ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੈ।


ਬ੍ਰਿਟੇਨ ਦੇ ਸਿਹਤ ਮੰਤਰੀ ਨੇ ਸਾਊਥ ਅਫਰੀਕਾ ਤੋਂ ਆਉਣ ਵਾਲਿਆਂ ਦੀ ਯਾਤਰਾ 'ਤੇ ਤੁਰੰਤ ਰੋਕ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ, ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਕਿਹਾ ਹੈ ਜੋ ਸਾਊਥ ਅਫਰੀਕਾ 'ਚ ਹੈ ਜਾਂ ਫਿਰ ਜੋ ਸਾਊਥ ਅਫਰੀਕਾ ਨਾਲ ਜੁੜਿਆ ਹੈ ਉਨ੍ਹਾਂ ਨਾਲ ਪਿਛਲੇ ਪੰਦਰਾਂ ਦਿਨਾਂ ਦੌਰਾਨ ਸੰਪਰਕ 'ਚ ਆਏ ਹਨ ਤਾਂ ਉਹ ਫੌਰਨ ਕੁਆਰੰਟੀਨ ਹੋ ਜਾਣ।


ਓਧਰ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਪਤਾ ਚੱਲਣ ਤੋਂ ਬਾਅਦ ਭਾਰਤ ਤੇ ਯੂਰਪ ਸਮੇਤ ਕਈ ਦੇਸ਼ਾਂ ਨੇ ਉੱਥੋਂ ਆਉਣ ਵਾਲੀ ਫਲਾਇਟ 'ਤੇ ਰੋਕ ਲਾ ਦਿੱਤੀ ਹੈ। ਉੱਥੇ ਹੀ ਬ੍ਰਿਟੇਨ ਸਖ਼ਤ ਲੌਕਡਾਊਨ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਤਾਂ ਕਿ ਖਤਰਨਾਕ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਕੀਤੀ ਜਾ ਸਕੇ। ਇਸ ਦਰਮਿਆਨ, ਬ੍ਰਿਟੇਨ ਨੇ ਬੁੱਧਵਾਰ ਨੈਸ਼ਨਲ ਹੈਲਥ ਸਰਵਿਸ ਟੈਸਟ ਦੇ ਅਸਾਧਾਰਨ ਉਪਯੋਗ ਨੂੰ ਮਨਜੂਰੀ ਦੇ ਦਿੱਤੀ ਤੇ ਕੋਰੋਨਾ ਦੇ ਅਸਿੰਪਟੈਮੈਟਿਕ ਮਰੀਜ਼ਾਂ ਦੀ ਜਾਂਚ ਲਈ ਕੋਵਿਡ-19 ਸੈਲਫ ਟੈਸਟ ਕਿੱਟ ਦਾ ਪਤਾ ਲਾਇਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ