ਟਰਾਂਟੋ: ਕੈਨੇਡਾ ਦੇ ਬਰੈਂਪਟਨ ਤੋਂ ਬਾਅਦ ਹੁਣ ਐਬਟਸਫੋਰਡ ਵਿੱਚ ਵੀ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ। ਉਸ ਦੀ ਪਛਾਣ ਸੁਖਪ੍ਰੀਤ ਗਰੇਵਾਲ ਵਜੋਂ ਹੋਈ ਹੈ।


ਇਹ ਮਾਮਲੇ ਉਸ ਵੇਲੇ ਸਾਹਮਣੇ ਆਇਆ ਜਦੋਂ ਸੁਖਪ੍ਰੀਤ ਗਰੇਵਾਲ ਦੇ ਲਾਪਤਾ ਹੋਣ ਦੀ ਰਿਪੋਰਟ ਆਈ। ਉਸ ਦੀ ਭਾਲ ਕਰਦੀ ਹੋਈ ਪੁਲਿਸ ਜਦੋਂ ਉਸ ਦੇ ਕੌਨਸੋਰਟ ਕ੍ਰੇਸੈਂਟ ਦੇ ਘਰ ਪੁੱਜੀ ਤਾਂ ਸੁਖਪ੍ਰੀਤ ਗਰੇਵਾਲ ਮ੍ਰਿਤਕ ਹਾਲਤ ਵਿੱਚ ਮਿਲਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਤਲ ਦਾ ਮਾਮਲਾ ਜਾਪ ਰਿਹਾ ਹੈ। ਸੁਖਪ੍ਰੀਤ ਗਰੇਵਾਲ ਬਾਰੇ ਪੁਲਿਸ ਪਹਿਲਾਂ ਤੋਂ ਜਾਣਦੀ ਸੀ। ਇਹ ਕਤਲ ਇਲਾਕੇ ਵਿੱਚ ਜਾਰੀ ਗ੍ਰੋਹਵਾਦ ਨਾਲ ਸਬੰਧਤ ਵਾਰਦਾਤਾਂ ਜਾਂ ਕਿਸੇ ਨਸ਼ੇ ਨਾਲ ਸਬੰਧਤ ਕਾਰਵਾਈ ਨਾਲ ਜੁੜੇ ਹੋਣ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਮੌਜੂਦਾ ਹਾਲਾਤ ਤੇ ਮੌਕੇ ’ਤੇ ਮਿਲੇ ਸੰਕੇਤਾਂ ਤੋਂ ਇਹ ਬੇਤਰਤੀਬ ਹਮਲਾ ਨਹੀਂ ਜਾਪ ਰਿਹਾ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।