ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ 'ਬਾਰਡਰ ਐਂਡ ਰੋਡ ਇਨੀਸ਼ਿਏਟਿਵ' (ਬੀ.ਆਰ.ਆਈ.) ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਇਕੱਲੇ ਕੌਮਾਂਤਰੀ ਲੀਡਰ ਹਨ। ਅਮਰੀਕਾ ਨੇ ਵੀ ਚੀਨ ਦੀ ਇਸ ਯੋਜਨਾ 'ਤੇ ਚੁੱਪੀ ਧਾਰ ਰੱਖੀ ਹੈ। ਚੀਨ ਮਾਮਲਿਆਂ ਬਾਰੇ ਅਮਰੀਕਾ ਦੇ ਇਕ ਐਕਸਰਟ ਨੇ ਇਹ ਗੱਲ ਆਖੀ ਹੈ।

ਹਡਸਨ ਇੰਸਟੀਟਿਊਟ 'ਚ ਚੀਨੀ ਰਣਨੀਤੀ ਨਾਲ ਜੁੜੇ ਸੈਂਟਰ ਦੇ ਡਾਇਰੈਕਟਰ ਮਾਈਕਲ ਪਿਲਸਬਰੀ ਨੇ ਅਮਰੀਕੀ ਕਾਂਗਰਸ 'ਚ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਇਸ ਯੋਜਨਾ ਖਿਲਾਫ ਮੋਦੀ ਤੇ ਉਨ੍ਹਾਂ ਦੀ ਟੀਮ ਨੇ ਹਮੇਸ਼ਾ ਖੁੱਲ ਕੇ ਗੱਲ ਕੀਤੀ ਹੈ। ਪਿਲਸਬਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਵੀ ਦੁਨੀਆ ਦੇ ਇਕੱਲੇ ਅਜਿਹੇ ਲੀਡਰ ਹਨ ਜਿਨ੍ਹਾਂ ਨੇ ਇਸ ਬਾਰੇ ਆਪਣੇ ਵਿਚਾਰ ਰੱਖੇ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਨਾਲ ਭਾਰਤ ਸਿੱਧੇ ਤੌਰ 'ਤੇ ਜੁੜਿਆ ਹੈ।

ਉਨ੍ਹਾਂ ਕਿਹਾ ਕਿ ਇਹ ਪੰਜ ਸਾਲ ਪੁਰਾਣੀ ਸਕੀਮ ਹੈ ਤੇ ਅਮਰੀਕੀ ਸਰਕਾਰ ਹੁਣ ਤੱਕ ਇਸ 'ਤੇ ਖਾਮੋਸ਼ ਹੈ। ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਖੇਤਰ 'ਚ ਨਵੀਂ ਸਕੀਮ ਦੀ ਸਰਾਹਨਾ ਕਰਦੇ ਹੋਏ ਪੈਂਟਾਗਨ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਹਾਲ ਹੀ 'ਚ ਲੋਕਾਂ ਨੇ ਰਾਸ਼ਟਰਪਤੀ ਸਮੇਤ ਟਰੰਪ ਪ੍ਰਸ਼ਾਸਨ ਦੇ 50 ਤੋਂ ਵੱਧ ਵਾਰ ਅਜਿਹੀ ਗੱਲ ਕਹੀ ਹੈ। ਚੀਨ ਮਾਮਲਿਆਂ 'ਤੇ ਅਮਰੀਕੀ ਐਕਸਪਰਟ ਪਿਲਸਬਰੀ ਨੇ ਕਿਹਾ ਕਿ ਚੀਨ ਇਸ ਦਾ ਪਹਿਲਾਂ ਵੀ ਵਿਰੋਧ ਕਰ ਚੁੱਕਿਆ ਹੈ। ਇਸ ਨੂੰ ਇਹ ਪਸੰਦ ਵੀ ਨਹੀਂ।