ਵਾਸ਼ਿੰਗਟਨ: ਅਮਰੀਕੀਆਂ ਨੂੰ ਅਫੀਮ ਦਾ ਵੈਲ ਲੱਗ ਗਿਆ ਹੈ। ਇਹ ਹੁਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਸਰਕਾਰ ਇਸ ਨੂੰ ਮਹਾਮਾਰੀ ਵਜੋਂ ਲੈ ਰਹੀ ਹੈ। ਸਾਲ 2017 ਵਿੱਚ 70,000 ਤੋਂ ਵੱਧ ਅਮਰੀਕੀ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰ ਗਏ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਫੀਮ ਖਾਂਦੇ ਸਨ।

ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਨੂੰ ਅਫੀਮ ਦੀ ਮਹਾਮਾਰੀ 'ਚੋਂ ਬਾਹਰ ਕੱਢਣ ਲਈ ਮਦਦ ਵਜੋਂ ਆਪਣੀ ਤੀਜੀ ਤਿਮਾਹੀ ਦੀ ਤਨਖਾਹ ਦਾਨ ਕਰ ਦਿੱਤੀ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਦੱਸਿਆ ਕਿ ਟਰੰਪ ਨੇ ਇਸ ਤਿਮਾਹੀ ਉਨ੍ਹਾਂ ਨੂੰ ਮਿਲੀ 10 ਹਜ਼ਾਰ ਅਮਰੀਕੀ ਡਾਲਰਾਂ ਦੀ ਤਨਖਾਹ ਸਿਹਤ ਵਿਭਾਗ ਦੇ ਸਹਾਇਕ ਸਕੱਤਰ ਦਫਤਰ ਨੂੰ ਦਾਨ ਕੀਤੀ ਹੈ।

ਦਰਅਸਲ ਅਮਰੀਕਾ ਵਿੱਚ ਮਾਨਸਿਕ ਪ੍ਰੇਸ਼ਾਨੀ ਦੀ ਸਮੱਸਿਆ ਵਧਦੀ ਜਾ ਰਹੀ ਹੈ। ਅਜਿਹੇ ਹਾਲਾਤ ਵਿੱਚ ਜ਼ਿਆਦਾਤਰ ਲੋਕ ਨਸ਼ਿਆਂ ਵੱਲ ਵਧ ਰਹੇ ਹਨ। ਬੇਸ਼ੱਕ ਬਹੁਤੇ ਲੋਕ ਸ਼ਰਾਬ ਦੇ ਆਦੀ ਹਨ ਪਰ ਇਨ੍ਹਾਂ ਵਿੱਚ ਨੌਜਵਾਨ ਡਰੱਗ ਦੀ ਜਕੜ ਵਿੱਚ ਆ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਅਫੀਮ ਦਾ ਸੇਵਨ ਕਾਫੀ ਵਧਿਆ ਹੈ।