ਵਾਸ਼ਿੰਗਟਨ: ਅਲ ਕਾਇਦਾ ਦੇ ਸਰਗਨਾ ਰਹੇ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜਾ ਦੀ ਮੌਤ ਹੋ ਗਈ ਹੈ। ਅਮਰੀਕੀ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ, ਤਿੰਨ ਅਧਿਕਾਰੀਆਂ ਨੇ ਹਮਜਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਮਜਾ ਦੀ ਮੌਤ ਕਿਸ ਥਾਂ ਤੇ ਕਿਸ ਦਿਨ ਹੋਈ, ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ।


ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਹਮਜਾ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ, “ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।” ਨਿਊਯਾਰਕ ਟਾਈਮਸ ਨੇ ਵੀ ਅਮਰੀਕੀ ਅਧਿਕਾਰੀਆਂ ਦੇ ਆਪ੍ਰੇਸ਼ਨ ਦੌਰਾਨ ਹਮਜਾ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਇਹ ਸਭ ਪਿੱਛਲੇ ਦੋ ਸਾਲ ਦੌਰਾਨ ਹੋਇਆ।

ਇਸੇ ਸਾਲ ਮਾਰਚ ‘ਚ ਅਮਰੀਕਾ ਨੇ ਹਮਜਾ ਦਾ ਪਤਾ ਦੱਸਣ ਵਾਲਿਆਂ ਨੂੰ 10 ਲੱਖ ਡਾਲਰ ਯਾਨੀ ਕਰੀਬ 7 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸੇ ਮਹੀਨੇ ਸਊਦੀ ਅਰਬ ਨੇ ਵੀ ਹਮਜਾ ਦੀ ਨਾਗਰਿਕਤਾ ਰੱਦ ਕਰ ਦਿੱਤੀ ਸੀ।