ਜਨਰਲ ਬਾਜਵਾ ਨੇ ਪਾਕਿਸਤਾਨੀ ਫ਼ੌਜ ਦੀ ਸੰਭਾਲੀ ਕਮਾਨ
ਏਬੀਪੀ ਸਾਂਝਾ | 29 Nov 2016 07:14 PM (IST)
ਇਸਲਾਮਾਬਾਦ : ਜਨਰਲ ਕਮਰ ਜਾਵੇਦ ਬਾਜਵਾ ਨੇ ਪਾਕਿਸਤਾਨ ਦੇ ਚੀਫ਼ ਆਫ਼ ਆਰਮੀ ਸਟਾਫ਼ ਵਜੋਂ ਜ਼ਿੰਮੇਵਾਰੀ ਸੰਭਾਲ ਲਈ। ਉਨ੍ਹਾਂ ਨੇ ਰਾਹੀਲ ਸ਼ਰੀਫ਼ ਦਾ ਸਥਾਨ ਲਿਆ। ਉਹ ਪਾਕਿਸਤਾਨ ਦੇ 16ਵੇਂ ਆਰਮੀ ਚੀਫ਼ ਹਨ। ਜਨਰਲ ਬਾਜਵਾ ਦਾ ਸਬੰਧ ਬਲੋਚ ਰੈਜੀਮੈਂਟ ਨਾਲ ਹੈ। ਅਹੁਦਾ ਸੰਭਾਲਣ ਦਾ ਸਮਾਗਮ ਇਸਲਾਮਾਬਾਦ ਵਿਖੇ ਹੋਇਆ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਨੇ ਰਾਹੀਲ ਸ਼ਰੀਫ਼ ਨੇ ਆਪਣੇ ਅਹੁਦੇ ਤੋਂ ਵਿਦਾਈ ਲੈਂਦੇ ਵਕਤ ਵੀ ਭਾਰਤ ਨੂੰ 'ਜਵਾਬ ਮਿਲਣ' ਦੀ ਧਮਕੀ ਦਿੱਤੀ ਤੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਕਮਜ਼ੋਰ ਨਾ ਸਮਝੇ। ਉੱਥੇ ਹੀ ਕਿਹਾ ਕਿ ਪਾਕਿਸਤਾਨ ਨੂੰ ਅੰਦਰੂਨੀ ਕਮਜ਼ੋਰੀਆਂ ਤੇ ਕੱਟੜਤਾ 'ਤੇ ਕਾਬੂ ਪਾਉਣਾ ਹੋਵੇਗਾ। ਰਾਹੀਲ ਨੇ ਆਪਣੇ ਭਾਸ਼ਣ 'ਚ ਭਾਰਤ ਨੂੰ ਦੁਸ਼ਮਣ ਤੇ ਚੀਨ ਆਪਣਾ ਦੋਸਤ ਦੱਸਿਆ।