ਇਸਲਾਮਾਬਾਦ: ਪਾਕਿਸਤਾਨ (Pakistan) ਦੇ ਪੰਜਾਬ ਪ੍ਰਾਂਤ ਵਿੱਚ ਇੱਕ ਹਿੰਦੂ ਮੰਦਰ ਦੀ ਭੰਨ-ਤੋੜ (Hindu Temple Demolition) ਦੀ ਵਜ੍ਹਾ ਬਣੇ ਅੱਠ ਸਾਲਾ ਲੜਕੇ ਉੱਤੇ ਪੁਲਿਸ ਨੇ ਈਸ਼ਨਿੰਦਾ ਕਾਨੂੰਨ ਤਹਿਤ ਦੋਸ਼ ਆਇਦ ਕੀਤੇ ਹਨ। ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਅੱਠ ਸਾਲ ਦੇ ਬੱਚੇ ਉੱਤੇ ਈਸ਼ ਨਿੰਦਾ ਕਾਨੂੰਨ (Defamation Law) ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਪਾਕਿ ਪੁਲਿਸ (Pakistan Police) ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕੁਫ਼ਰ ਦੇ ਦੋਸ਼ਾਂ ਤਹਿਤ, ਉਸ ਬੱਚੇ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।


ਦੋਸ਼ ਹੈ ਕਿ ਇਸ ਬੱਚੇ ਨੇ ਇੱਕ ਮਦਰਸੇ ਦੀ ਲਾਇਬ੍ਰੇਰੀ ਵਿੱਚ ਜਾ ਕੇ ਕਾਰਪੇਟ ਉੱਤੇ ਪਿਸ਼ਾਬ ਕਰ ਦਿੱਤਾ ਸੀ। ਉੱਥੇ ਬਹੁਤ ਸਾਰੀਆਂ ਪਵਿੱਤਰ ਕਿਤਾਬਾਂ ਰੱਖੀਆਂ ਗਈਆਂ ਸਨ। ਇਸ ਤੋਂ ਬਾਅਦ ਸਥਾਨਕ ਮੌਲਵੀਆਂ ਨੇ ਮੁਸਲਿਮ ਕੱਟੜਪੰਥੀਆਂ ਨੂੰ ਭੜਕਾਇਆ ਤੇ ਪੁਲਿਸ 'ਤੇ ਕਾਰਵਾਈ ਲਈ ਦਬਾਅ ਪਾਇਆ।


ਪੁਲਿਸ ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ। ਜਿਵੇਂ ਹੀ ਬੱਚੇ ਨੂੰ ਰਿਹਾਅ ਕੀਤਾ ਗਿਆ, ਕੱਟੜਪੰਥੀ ਗੁੱਸੇ ਵਿੱਚ ਆ ਗਏ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਤੇ ਇੱਕ ਹਿੰਦੂ ਮੰਦਰ ਨੂੰ ਤੋੜ ਦਿੱਤਾ। ਕੱਟੜਪੰਥੀਆਂ ਨੇ ਮੰਦਰ ਦੀਆਂ ਸਾਰੀਆਂ ਖਿੜਕੀਆਂ ਤੋੜ ਦਿੱਤੀਆਂ ਤੇ ਅੱਗ ਲਗਾ ਦਿੱਤੀ ਸੀ।


ਬ੍ਰਿਟਿਸ਼ ਅਖ਼ਬਾਰ ਗਾਰਡੀਅਨ ਨੇ ਉਸ ਬੱਚੇ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ ਹੈ। ਪਰਿਵਾਰ ਨੇ ਕਿਹਾ, "ਬੱਚੇ ਨੂੰ ਈਸ਼ਨਿੰਦਾ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ। ਉਸ 'ਤੇ ਝੂਠਾ ਇਲਜ਼ਾਮ ਲਗਾਇਆ ਗਿਆ ਹੈ। ਉਹ ਅਜੇ ਵੀ ਨਹੀਂ ਸਮਝ ਸਕਿਆ ਕਿ ਉਸ ਦਾ ਅਪਰਾਧ ਕੀ ਸੀ ਤੇ ਉਸ ਨੂੰ ਇੱਕ ਹਫ਼ਤੇ ਲਈ ਜੇਲ੍ਹ ਵਿੱਚ ਕਿਉਂ ਰੱਖਿਆ ਗਿਆ। ਅਸੀਂ ਬਹੁਤ ਡਰੇ ਹੋਏ ਹਾਂ।" ਇੱਥੋਂ ਤੱਕ ਕਿ ਅਸੀਂ ਆਪਣਾ ਘਰ ਵੀ ਛੱਡ ਦਿੱਤਾ। ਸਾਨੂੰ ਨਹੀਂ ਲੱਗਦਾ ਕਿ ਦੋਸ਼ੀਆਂ ਦੇ ਵਿਰੁੱਧ ਜਾਂ ਇੱਥੇ ਰਹਿ ਰਹੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਕੋਈ ਠੋਸ ਤੇ ਸਾਰਥਕ ਕਾਰਵਾਈ ਕੀਤੀ ਜਾਵੇਗੀ।"


ਪਾਕਿ ਸੁਪਰੀਮ ਕੋਰਟ ਨੇ ਫਟਕਾਰ ਲਗਾਈ


ਇਸ ਪੂਰੇ ਮਾਮਲੇ 'ਤੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੰਦਰ ਦੀ ਸੁਰੱਖਿਆ 'ਚ ਅਸਫਲਤਾ ਲਈ ਅਧਿਕਾਰੀਆਂ ਨੂੰ ਫਟਕਾਰ ਲਗਾਈ ਹੈ। ਪਾਕਿਸਤਾਨ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੰਦਰ ਤੋੜ-ਭੰਨ ਦੀ ਘਟਨਾ ਦੇਸ਼ ਲਈ ਸ਼ਰਮਨਾਕ ਹੈ ਕਿਉਂਕਿ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ।


ਚੀਫ ਜਸਟਿਸ ਨੇ ਅੱਠ ਸਾਲ ਦੇ ਬੱਚੇ ਦੀ ਗ੍ਰਿਫਤਾਰੀ 'ਤੇ ਹੈਰਾਨੀ ਜ਼ਾਹਰ ਕਰਦਿਆਂ ਪੁਲਿਸ ਨੂੰ ਪੁੱਛਿਆ ਸੀ ਕਿ ਕੀ ਉਹ ਇੰਨੇ ਛੋਟੇ ਬੱਚੇ ਦੀ ਮਾਨਸਿਕ ਸਥਿਤੀ ਨੂੰ ਸਮਝ ਨਹੀਂ ਸਕਦੀ? ਪਾਕਿਸਤਾਨ ਦੀ ਸੰਸਦ ਨੇ ਸ਼ੁੱਕਰਵਾਰ ਨੂੰ ਮੰਦਰ 'ਤੇ ਹਮਲੇ ਦੀ ਘਟਨਾ ਦੀ ਨਿੰਦਾ ਕਰਨ ਵਾਲਾ ਮਤਾ ਪਾਸ ਕੀਤਾ। ਮਾਮਲੇ ਦੀ ਸੁਣਵਾਈ 13 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ: ਹੁਣ diesel ਲਈ ਨਹੀਂ ਜਾਣਾ ਪਏਗਾ ਪੈਟਰੋਲ ਪੰਪ 'ਤੇ, ਮੋਬਾਈਲ ਐਪ ਰਾਹੀਂ ਸਿੱਧਾ ਘਰ ਪਹੁੰਚੇਗਾ ਤੇਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904