Pakistan Airlines Plane: ਭਾਰਤ 'ਚ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਪਾਕਿਸਤਾਨ ਏਅਰਲਾਈਨਜ਼ ਦਾ ਜਹਾਜ਼ ਅਚਾਨਕ ਭਾਰਤੀ ਹਵਾਈ ਖੇਤਰ 'ਚ ਦਾਖਲ ਹੋ ਗਿਆ। ਇਹ ਪਾਕਿਸਤਾਨੀ ਜਹਾਜ਼ ਕਰੀਬ ਦਸ ਮਿੰਟ ਤੱਕ ਭਾਰਤੀ ਹਵਾਈ ਖੇਤਰ ਵਿੱਚ ਰਿਹਾ। ਜਹਾਜ਼ ਦੇ ਭਾਰਤ ਵਿਚ ਦਾਖਲ ਹੁੰਦਿਆਂ ਹੀ ਫੌਜ ਨੂੰ ਚੌਕਸ ਕਰ ਦਿੱਤਾ ਗਿਆ। ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਅਤੇ ਇਹ ਜਹਾਜ਼ ਭਾਰਤ ਦੇ ਪੰਜਾਬ ਵਿੱਚ 120 ਕਿਲੋਮੀਟਰ ਦੀ ਉਡਾਣ ਭਰਨ ਤੋਂ ਬਾਅਦ ਆਪਣੇ ਦੇਸ਼ ਵਿੱਚ ਦਾਖਲ ਹੋਇਆ।


ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਲਾਹੌਰ ਹਵਾਈ ਅੱਡੇ 'ਤੇ ਭਾਰੀ ਮੀਂਹ ਕਾਰਨ ਜਹਾਜ਼ ਲੈਂਡ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਪਾਕਿਸਤਾਨੀ ਜਹਾਜ਼ ਗਲਤੀ ਨਾਲ ਭਾਰਤੀ ਖੇਤਰ 'ਚ ਦਾਖਲ ਹੋ ਗਿਆ। ਇਸ ਘਟਨਾ ਬਾਰੇ ਸਥਾਨਕ ਮੀਡੀਆ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਦਾ PK-248 ਜਹਾਜ਼ ਜਦੋਂ 4 ਮਈ ਦੀ ਰਾਤ 8 ਵਜੇ ਲੈਂਡਿੰਗ ਲਈ ਲਾਹੌਰ ਹਵਾਈ ਅੱਡੇ 'ਤੇ ਪਹੁੰਚਿਆ ਤਾਂ ਉੱਥੇ ਜ਼ੋਰਦਾਰ ਮੀਂਹ ਪੈ ਰਿਹਾ ਸੀ। ਇਸ ਤੋਂ ਬਾਅਦ ਪਾਇਲਟ ਨੇ ਇਸ ਨੂੰ ਕਿਤੇ ਹੋਰ ਲੈਂਡ ਕਰਨ ਦਾ ਫੈਸਲਾ ਕੀਤਾ।


ਇਹ ਵੀ ਪੜ੍ਹੋ: Wrestlers Protest: ਪਹਿਲਵਾਨਾਂ ਤੇ ਕਿਸਾਨਾਂ ਨੇ ਸਰਕਾਰ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟਮ, ਕਿਹਾ- ਜੇਕਰ ਸਰਕਾਰ ਨਹੀਂ ਮੰਨੀ ਤਾਂ 21 ਮਈ ਨੂੰ...


ਭਾਰਤੀ ਸਰਹੱਦੀ ਖੇਤਰ ਵਿੱਚ ਕਿਉਂ ਦਾਖਲ ਹੋਇਆ ਜਹਾਜ਼?


ਪਾਇਲਟ ਨੇ ਜਹਾਜ਼ ਨੂੰ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਇੱਥੇ ਉਹ ਸਫਲ ਨਹੀਂ ਹੋਇਆ। ਇਸ ਤੋਂ ਬਾਅਦ ਪਾਇਲਟ ਨੂੰ ਭਾਰਤੀ ਸਰਹੱਦੀ ਖੇਤਰ ਵਿੱਚ ਦਾਖਲ ਹੋਣ ਲਈ ਮਜਬੂਰ ਕੀਤਾ ਗਿਆ। ਦਿ ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਏਟੀਸੀ ਦੇ ਨਿਰਦੇਸ਼ਾਂ 'ਤੇ, ਪਾਇਲਟ ਨੇ ਗੋ-ਅਰਾਉਂਡ ਪਹੁੰਚ ਸ਼ੁਰੂ ਕੀਤੀ ਪਰ ਭਾਰੀ ਮੀਂਹ ਅਤੇ ਘੱਟ ਉਚਾਈ ਦੇ ਵਿਚਕਾਰ ਜਹਾਜ਼ ਆਪਣਾ ਰਸਤਾ ਭੁੱਲ ਗਿਆ। ਨਤੀਜੇ ਵਜੋਂ ਰਾਤ 8.11 ਵਜੇ ਜਹਾਜ਼ ਪੰਜਾਬ ਦੇ ਬਧਾਨਾ ਥਾਣੇ ਨੇੜੇ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ। ਬਧਾਣਾ ਅੰਮ੍ਰਿਤਸਰ ਤੋਂ 37 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਿਪੋਰਟ ਮੁਤਾਬਕ ਪਾਇਲਟ ਜਹਾਜ਼ ਨੂੰ ਭਾਰਤੀ ਹਵਾਈ ਖੇਤਰ 'ਚ 20,000 ਫੁੱਟ ਦੀ ਉਚਾਈ 'ਤੇ ਲੈ ਗਏ।


ਇਹ ਵੀ ਪੜ੍ਹੋ: Delhi Rains: ਦਿੱਲੀ-NCR ‘ਚ ਮੌਸਮ ਨੇ ਬਦਲਿਆ ਮਿਜਾਜ਼, ਧੂੜ ਭਰੀ ਹਨੇਰੀ ਨਾਲ ਪਿਆ ਮੀਂਹ