India Pakistan Conflict: ਮੰਗਲਵਾਰ ਨੂੰ ਭਾਰਤ ਵਿੱਚ ਮੋਦੀ ਸਰਕਾਰ ਦੀਆਂ ਚਾਰ ਮਹੱਤਵਪੂਰਨ ਮੀਟਿੰਗਾਂ ਹੋਈਆਂ ਤੇ ਇਸ ਤੋਂ ਬਾਅਦ ਪਾਕਿਸਤਾਨ ਵਿੱਚ ਹਫੜਾ-ਦਫੜੀ ਮਚ ਗਈ। ਪਾਕਿਸਤਾਨੀ ਮੰਤਰੀ ਅੱਧੀ ਰਾਤ ਨੂੰ ਜਾਗ ਰਹੇ ਹਨ ਤੇ ਦਾਅਵਾ ਕਰ ਰਹੇ ਹਨ ਕਿ ਭਾਰਤ ਹਮਲਾ ਕਰ ਸਕਦਾ ਹੈ। ਹੁਣ ਪਾਕਿਸਤਾਨ ਵਿੱਚ ਹਮਲੇ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਰੂਪੋਸ਼ ਹੋ ਗਏ ਹਨ, ਰਿਪੋਰਟਾਂ ਅਨੁਸਾਰ ਉਹ ਇੱਕ ਬੰਕਰ ਵਿੱਚ ਲੁਕੇ ਹੋਏ ਹਨ।

ਸੂਤਰਾਂ ਅਨੁਸਾਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਾਜ਼ਿਸ਼ ਵਿੱਚ ਅਸੀਮ ਮੁਨੀਰ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਪਾਕਿਸਤਾਨ ਦੇ ਅੰਦਰ ਹੀ ਉਸ ਵਿਰੁੱਧ ਆਵਾਜ਼ਾਂ ਉੱਠ ਰਹੀਆਂ ਹਨ। ਪੱਤਰਕਾਰਾਂ ਤੋਂ ਲੈ ਕੇ ਸੇਵਾਮੁਕਤ ਫੌਜੀ ਅਧਿਕਾਰੀਆਂ ਤੱਕ ਹਰ ਕੋਈ ਮੁਨੀਰ ਦੀ ਆਲੋਚਨਾ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਮੁਨੀਰ ਦੀ ਭੜਕਾਊ ਸੋਚ ਨੇ ਪਾਕਿਸਤਾਨ ਨੂੰ ਇਸ ਮੁਸੀਬਤ ਵਿੱਚ ਪਾ ਦਿੱਤਾ ਹੈ।

ਜਨਰਲ ਮੁਨੀਰ ਦਾ ਪੈਟਰਨ ਬਿਲਕੁਲ ਜਨਰਲ ਜ਼ਿਆਉਲ ਹੱਕ ਵਰਗਾ ਜਾਪਦਾ ਹੈ। ਧਰਮ ਦੇ ਨਾਮ 'ਤੇ ਨਫ਼ਰਤ ਫੈਲਾਉਣਾ ਤੇ ਭਾਰਤ ਵਿੱਚ ਅਸਥਿਰਤਾ ਪੈਦਾ ਕਰਨਾ। 1980 ਦੇ ਦਹਾਕੇ ਵਿੱਚ ਜ਼ਿਆ-ਉਲ-ਹੱਕ ਨੇ ਕਸ਼ਮੀਰ ਵਿੱਚ ਅੱਤਵਾਦ ਨੂੰ ਹਵਾ ਦੇਣ ਲਈ 'ਆਪ੍ਰੇਸ਼ਨ ਟੋਪੈਕ' ਸ਼ੁਰੂ ਕੀਤਾ ਸੀ, ਤੇ ਅੱਜ ਮੁਨੀਰ ਉਸੇ ਰਸਤੇ 'ਤੇ ਚੱਲਦਾ ਜਾਪਦਾ ਹੈ।

ਸੂਤਰਾਂ ਅਨੁਸਾਰ, ਇੱਕ ISI ਅਧਿਕਾਰੀ ਨੇ ਇੱਕ ਗੁਪਤ ਗੱਲਬਾਤ ਵਿੱਚ ਕਿਹਾ ਕਿ ਅਸੀਮ ਮੁਨੀਰ ਇੱਕ ਮਨੋਰੋਗੀ ਵਾਂਗ ਸੋਚਦਾ ਹੈ। ਪਹਿਲਗਾਮ ਉੱਤੇ ਉਸਨੇ ਸੋਚਿਆ ਸੀ ਕਿ ਇਸ ਨਾਲ ਉਸਨੂੰ ਜਨਤਕ ਸਮਰਥਨ ਮਿਲੇਗਾ, ਪਰ ਹੋਇਆ ਬਿਲਕੁਲ ਉਲਟ। ਸਾਊਦੀ ਅਰਬ ਤੇ ਯੂਏਈ ਦੀਆਂ ਖੁਫੀਆ ਏਜੰਸੀਆਂ ਨੇ ਵੀ ਜਨਰਲ ਮੁਨੀਰ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਹੈ।

ਜ਼ਿਕਰ ਕਰ ਦਈਏ ਕਿ ਇੱਕ ਵਾਇਰਲ ਵੀਡੀਓ ਵਿੱਚ ਜਨਰਲ ਅਸੀਮ ਮੁਨੀਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਕਸ਼ਮੀਰ ਸਾਡੇ ਗਲੇ ਦੀ ਨਸ ਹੈ। ਅਸੀਂ ਇਸਨੂੰ ਨਹੀਂ ਭੁੱਲਾਂਗੇ। ਅਸੀਂ ਇਸ ਲਈ ਤਿੰਨ ਜੰਗਾਂ ਲੜੀਆਂ ਹਨ। ਇਸ ਬਿਆਨ ਤੋਂ ਬਾਅਦ, ਪਹਿਲਗਾਮ ਹਮਲਾ ਹੋਇਆ, ਅਤੇ ਭਾਰਤ ਵਿੱਚ ਫੌਜ ਪੂਰੀ ਤਰ੍ਹਾਂ ਅਲਰਟ 'ਤੇ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕਿਸੇ ਵੀ ਸਮੇਂ ਵੱਡਾ ਫੈਸਲਾ ਲੈ ਸਕਦੇ ਹਨ। ਭਾਰਤੀ ਫੌਜ ਸਰਜੀਕਲ ਸਟ੍ਰਾਈਕ ਲਈ ਪੂਰੀ ਤਰ੍ਹਾਂ ਤਿਆਰ ਹੈ।