ਇਸਲਾਮਾਬਾਦ: ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੀ ਫੌਜ ਸੰਘਰਸ਼ਸ਼ੀਲ ਕਸ਼ਮੀਰ ਖੇਤਰ ਦੇ ਲੋਕਾਂ ਦਾ ਸਮਰਥਨ ਕਰਨ ਲਈ “ਕਿਸੇ ਵੀ ਹੱਦ ਤੱਕ” ਜਾਵੇਗੀ। ਬੀਤੇ ਦਿਨੀਂ ਭਾਰਤ ਵੱਲੋਂ ਆਪਣੇ ਖੇਤਰ 'ਚ ਕਸ਼ਮੀਰ ਦੇ ਦੋ ਟੋਟੇ ਕਰਕੇ ਉਸ ਦਾ ਵਿਸ਼ੇਸ਼ ਰੁਤਬਾ ਰੱਦ ਕਰ ਦਿੱਤਾ ਗਿਆ ਹੈ।


ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਕਮਾਂਡਰਾਂ ਨਾਲ ਮੁਲਾਕਾਤ ਤੋਂ ਬਾਅਦ ਜਨਰਲ ਬਾਜਵਾ ਨੇ ਕਿਹਾ, “ਪਾਕਿਸਤਾਨ ਫੌਜ ਆਪਣੇ ਅੰਤ ਤੱਕ ਸੰਘਰਸ਼ ਵਿੱਚ ਕਸ਼ਮੀਰੀਆਂ ਦੇ ਨਾਲ ਖੜ੍ਹੀ ਹੈ।"

ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦੇ ਕਿਹਾ, “ਅਸੀਂ ਤਿਆਰ ਹਾਂ ਤੇ ਇਸ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਕਿਸੇ ਵੀ ਹੱਦ ਤਕ ਜਾਵਾਂਗੇ।”