ਲੰਡਨ : ਪਾਕਿਸਤਾਨੀ ਮੂਲ ਦੇ ਕਲਾਕਾਰ ਮਾਰਕ ਅਨਵਰ ਨੂੰ ਭਾਰਤੀਆਂ 'ਤੇ ਨਸਲੀ ਟਿੱਪਣੀ ਕਰਨ ਤੋਂ ਬਾਅਦ ਇੰਗਲੈਂਡ ਦੇ ਮਸ਼ਹੂਰ ਟੀਵੀ ਪ੍ਰੋਗਰਾਮ 'ਕੋਰੋਨੇਸ਼ਨ ਸਟਰੀਟ' ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।
ਅਨਵਰ ਉੱਤੇ ਇਲਜ਼ਾਮ ਹੈ ਕਿ ਉਸ ਨੇ ਭਾਰਤੀਆਂ 'ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਨਸਲੀ ਟਿੱਪਣੀ ਕੀਤੀ ਹੈ। ਉੜੀ ਉੱਤੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਉਪਜੇ ਵਿਵਾਦ ਤੋਂ ਬਾਅਦ ਅਨਵਰ ਨੇਭਾਰਤੀਆਂ ਉੱਤੇ ਟਿੱਪਣੀ ਕੀਤੀ ਸੀ।
ਚੈਨਲ ਦੇ ਅਨੁਸਾਰ ਫਰਵਰੀ ਸ਼ਰੀਫ਼ ਨਜ਼ੀਰ ਦੇ ਰੂਪ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ 45 ਸਾਲਾ ਮਾਰਕ ਨੂੰ ਫ਼ਿਲਹਾਲ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਟਵੀਟ ਨੂੰ ਇੰਗਲੈਂਡ ਦੇ ਅਖ਼ਬਾਰ 'ਸੰਡੇ ਮਿਰਰ' ਨੇ ਛਾਪਿਆ ਸੀ ਤੇ ਆਈਟੀਵੀ ਨੈੱਟਵਰਕ ਨੂੰ ਇਸ ਦੀਜਾਣਕਾਰੀ ਦਿੱਤੀ ਗਈ ਸੀ। ਚੈਨਲ ਨੇ ਵੀ ਅਨਵਰ ਦੇ ਵਤੀਰੇ ਉੱਤੇ ਹੈਰਾਨੀ ਪ੍ਰਗਟਾਈ ਹੈ