ਇਸਲਾਮਾਬਾਦ: ਪਾਕਿਸਤਾਨ ਦੀ ਇਲੈਕਟ੍ਰੋਨਿਕ ਮੀਡੀਆ ਨਿਗਰਾਨੀ ਸੰਸਥਾ ਨੇ ਉਨ੍ਹਾਂ ਇਸ਼ਤਿਹਾਰਾਂ ‘ਤੇ ਬੈਨ ਲਾ ਦਿੱਤਾ ਹੈ ਜਿਨ੍ਹਾਂ ‘ਚ ਭਾਰਤੀ ਕਲਾਕਾਰ ਨਜ਼ਰ ਆ ਰਹੇ ਹਨ। ਪਾਕਿਸਤਾਨ ਨੇ ਇਹ ਕਦਮ ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਚੁੱਕਿਆ ਹੈ। ਪਾਕਿ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਟ੍ਰਿਬਿਊਨਲ ਨੇ 14 ਅਗਸਤ ਨੂੰ ਪੱਤਰ ਜਾਰੀ ਕਰਦੇ ਹੋਏ ਬੈਨ ਦਾ ਐਲਾਨ ਕੀਤਾ ਹੈ।
ਰੈਗੂਲੇਟਰੀ ਨੇ ਕਿਹਾ ਕਿ ਡਿਟੌਲ ਸਾਬਣ, ਸਰਫ ਐਕਸਲ ਪਾਊਡਰ, ਪੈਂਟਿਨ ਸ਼ੈਂਪੂ ਤੇ ਹੋਰ ਉਤਪਾਦਾਂ ਦੇ ਇਸ਼ਤਿਹਾਰਾਂ ‘ਤੇ ਬੈਨ ਲਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਜਨਰਲ ਪਰਵੇਜ ਦੇ ਕਰੀਬੀਆਂ ਦੇ ਸਮਾਰੋਹ ‘ਚ ਪ੍ਰਫਾਰਮ ਕਰਨ ‘ਤੇ ਭਾਰਤ ਵਿੱਚ ਆਲ ਇੰਡੀਆ ਸਿਨੇ ਐਸੋਸੀਏਸ਼ਨ ਨੇ ਬਾਲੀਵੁੱਡ ਸਿੰਗਰ ਮੀਕਾ ਸਿੰਘ ਨੂੰ ਬੈਨ ਕੀਤਾ ਹੈ।
ਐਸੋਸੀਏਸ਼ਨ ਨੇ ਮੀਕਾ ਨੂੰ ਇੰਡੀਅਨ ਫ਼ਿਲਮ ਇੰਡਸਟਰੀ ‘ਚ ਬੈਨ ਕਰਨ ਤੇ ਬਾਈਕਾਟ ਕਰਨ ਦ ਗੱਲ ਵੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੀਕਾ ਨੂੰ ਇੱਥੇ ਪਰਫਾਰਮ ਕਰਨ ਲਈ ਕਰੀਭ 150000 ਅਮਰੀਕੀ ਡਾਲਰ ਦਿੱਤੇ ਗਏ ਸੀ।
ਪਾਕਿਸਤਾਨ ਨੇ ਭਾਰਤ ਖਿਲਾਫ ਚੁੱਕਿਆ ਇੱਕ ਹੋਰ ਕਦਮ
ਏਬੀਪੀ ਸਾਂਝਾ
Updated at:
16 Aug 2019 01:00 PM (IST)
ਪਾਕਿਸਤਾਨ ਦੀ ਇਲੈਕਟ੍ਰੋਨਿਕ ਮੀਡੀਆ ਨਿਗਰਾਨੀ ਸੰਸਥਾ ਨੇ ਉਨ੍ਹਾਂ ਇਸ਼ਤਿਹਾਰਾਂ ‘ਤੇ ਬੈਨ ਲਾ ਦਿੱਤਾ ਹੈ ਜਿਨ੍ਹਾਂ ‘ਚ ਭਾਰਤੀ ਕਲਾਕਾਰ ਨਜ਼ਰ ਆ ਰਹੇ ਹਨ। ਪਾਕਿਸਤਾਨ ਨੇ ਇਹ ਕਦਮ ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਚੁੱਕਿਆ ਹੈ।
- - - - - - - - - Advertisement - - - - - - - - -