ਸਿਹਤ ਮੰਤਰਾਲੇ ਨੇ ਕਿਹਾ ਕਿ 23 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ‘ਚ ਨੌਂ ਬੱਚੇ ਸ਼ਾਮਲ ਹਨ। ਉਨ੍ਹਾਂ ਨੇ ਤਸੱਲੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਰਾਹਤ ਦੀ ਗੱਲ ਹੈ ਕਿ ਇਸ ਐਮਰਜੈਂਸੀ ਲੈਂਡਿੰਗ ‘ਚ ਕਿਸੇ ਸ਼ਖ਼ਸ ਦੀ ਜਾਨ ਨਹੀਂ ਗਈ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਇੰਜ਼ਨ ‘ਚ ਪੰਛੀਆਂ ਦੇ ਵੜਦੇ ਹੀ ਉਹ ਬੰਦ ਹੋ ਗਿਆ। ਇਸ ਤੋਂ ਬਾਅਦ ਇਸ ਨੂੰ ਮੱਕੀ ਦੇ ਖੇਤਾਂ ‘ਚ ਲ਼ੈਂਡ ਕਰਨਾ ਪਿਆ।
ਇਸ ਘਟਨਾ ਤੋਂ ਬਾਅਦ ਰੂਸ ਦੇ ਮੀਡੀਆ ਨੇ ਪਾਈਲਟ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਮੁਤਾਬਕ ਪਾਈਲਟ 233 ਲੋਕਾਂ ਦੀ ਜਾਨ ਬਚਾਉਣ ਵਾਲਾ ਹੀਰੋ ਹੈ। ਕੁਝ ਲੋਕਾਂ ਨੇ ਇਸ ਘਟਨਾ ਦੀ ਤੁਲਨਾ 2009 ‘ਚ ਯੂਐਸ ਏਅਰਵੇਜ਼ ਦੇ ਜਹਾਜ਼ ਨਾਲ ਕੀਤੀ ਜਿਸ ਦੀ ਐਮਰਜੈਂਸੀ ਲੈਂਡਿੰਗ ਹੁਡਸਨ ਨਦੀ ‘ਚ ਕੀਤੀ ਗਈ ਸੀ।