ਇਸਲਾਮਾਬਾਦ: ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੂੰ ਵੀਰ ਚੱਕਰ ਨਾਲ ਸਨਮਾਨਿਤ ਕਰਨ ਮਗਰੋਂ ਪਾਕਿਸਤਾਨ ਨੇ ਵੱਡਾ ਦਾਅਵਾ ਕੀਤਾ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਨੇ ਅਭਿਨੰਦਨ ਨੂੰ ਪਾਕਿਸਤਾਨੀ ਐਫ-16 ਹਵਾਈ ਜਹਾਜ਼ ਡੇਗਣ ਬਦਲੇ ਵੀਰ ਚੱਕਰ ਐਵਾਰਡ ਦਿੱਤਾ ਸੀ ਪਰ ਅਸਲੀਅਤ ਇਹ ਹੈ ਕਿ ਪਾਕਿਸਤਾਨ ਦਾ ਐਫ-16 ਹਵਾਈ ਜਹਾਜ਼ ਕਦੇ ਡਿੱਗਿਆ ਹੀ ਨਹੀਂ।


ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੌਮਾਂਤਰੀ ਮਾਹਿਰ ਤੇ ਅਮਰੀਕੀ ਅਧਿਕਾਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਸ ਦਿਨ ਪਾਕਿਸਤਾਨ ਦਾ ਕੋਈ ਐਫ-16 ਨਹੀਂ ਡਿਗਿਆ। ਉਨ੍ਹਾਂ ਕਿਹਾ ਕਿ ਪਾਇਲਟ ਦੀ ਰਿਹਾਈ ‘ਇਸ ਗੱਲ ਦੀ ਗਵਾਹੀ ਸੀ ਕਿ ਭਾਰਤ ਦੇ ਹਮਲਾਵਰ ਰੁਖ਼ ਦੇ ਬਾਵਜੂਦ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ।’


ਦੱਸ ਦਈਏ ਕਿ ਕਿ ਪੁਲਵਾਮਾ ਹਮਲੇ ’ਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਮਗਰੋਂ ਭਾਰਤ ਨੇ 26 ਫਰਵਰੀ, 2019 ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼--ਮੁਹੰਮਦ ਦੇ ਦਹਿਸ਼ਤਗਰਦ ਕੈਂਪਾਂ ਉਤੇ ਹੱਲਾ ਬੋਲਿਆ ਸੀ। ਇਸ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ (ਹੁਣ ਗਰੁੱਪ ਕੈਪਟਨ) ਦਾ ਮਿੱਗ-21 ਜਹਾਜ਼ 27 ਫਰਵਰੀ, 2019 ਨੂੰ ਪਾਕਿਸਤਾਨੀ ਖੇਤਰ ਵਿੱਚ ਡਿਗ ਗਿਆ ਸੀ ਤੇ ਉਨ੍ਹਾਂ ਨੂੰ ਉੱਥੋਂ ਦੀ ਫ਼ੌਜ ਨੇ ਫੜ ਲਿਆ ਸੀ।


ਅਭੀਨੰਦਨ ਨੂੰ ਮਗਰੋਂ ਪਹਿਲੀ ਮਾਰਚ ਨੂੰ ਰਿਹਾਅ ਕੀਤਾ ਗਿਆ ਸੀ। ਇਸ ਹਵਾਈ ਟਕਰਾਅ ਦੌਰਾਨ ਹੀ ਵਿੰਗ ਕਮਾਂਡਰ ਵੱਲੋਂ ਪਾਕਿਸਤਾਨ ਦਾ ਐਫ-16 ਜਹਾਜ਼ ਡੇਗਣ ਬਾਰੇ ਕਿਹਾ ਗਿਆ ਸੀ। ਵਿੰਗ ਕਮਾਂਡਰ ਨੂੰ ਹੁਣ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਵੀਰ ਚੱਕਰ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਹੈ।


ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਦੇ ਉਸ ਰੁਖ਼ ਨੂੰ ‘ਬੇਬੁਨਿਆਦ’ ਕਹਿੰਦਿਆਂ ਖਾਰਜ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਫਰਵਰੀ 2019 ਵਿਚ ਭਾਰਤੀ ਪਾਇਲਟ ਨੇ ਹਵਾਈ ਟਕਰਾਅ ਦੌਰਾਨ ਇਕ ਪਾਕਿਸਤਾਨੀ ਐੱਫ-16 ਹਵਾਈ ਜਹਾਜ਼ ਡੇਗ ਲਿਆ ਸੀ।



ਇਹ ਵੀ ਪੜ੍ਹੋ: Punjab sacrilege case: Ram rahim ਨੇ ਨਹੀਂ ਦਿੱਤੇ ਜਵਾਬ ਤਾਂ ਸਿੱਟ ਵੱਲੋਂ ਵਿਪਾਸਨਾ ਤਲਬ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904