ਚੰਡੀਗੜ੍ਹ: ਭਾਰਤ 'ਤੇ ਦਬਾਅ ਬਣਾਉਣ ਤੇ ਕਸ਼ਮੀਰ ਨੂੰ ਕੌਮਾਂਤਰੀ ਮਸਲਾ ਬਣਾਉਣ ਦੀ ਕੋਸ਼ਿਸ਼ ਵਿੱਚ ਨਾਕਾਮ ਹੋਣ ਤੋਂ ਬਾਅਦ ਹੁਣ ਪਾਕਿਸਤਾਨ ਨੇ ਆਖ਼ਰੀ ਕਦਮ ਵਜੋਂ ਭਾਰਤ ਲਈ ਆਪਣੇ ਏਅਪਸਪੇਸ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਵਿਗਿਆਨ ਤੇ ਤਕਨੀਕੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਆਪਣੇ ਟਵਿਟਰ ਜ਼ਰੀਏ ਧਮਕੀ ਦੇ ਲਿਹਾਜ਼ ਨਾਲ ਲਿਖਿਆ, 'ਮੋਦੀ ਨੇ ਸ਼ੁਰੂ ਕੀਤਾ ਹੈ, ਅਸੀਂ ਖ਼ਤਮ ਕਰਾਂਗੇ।'
ਫਵਾਦ ਹੁਸੈਨ ਨੇ ਕਿਹਾ ਕਿ ਪਾਕਿਸਤਾਨ ਭਾਰਤ ਲਈ ਆਪਣੇ ਏਅਰਸਪੇਸ ਪੂਰੀ ਤਰ੍ਹਾਂ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ। ਚੌਧਰੀ ਫਵਾਦ ਨੇ ਧਮਕੀ ਭਰੇ ਲਹਿਜ਼ੇ ਵਿੱਚ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਪਾਕਿਸਤਾਨੀ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਅਫ਼ਗ਼ਾਨਿਸਤਾਨ ਨਾਲ ਜ਼ਮੀਨ ਦੇ ਰਾਹ ਹੋਣ ਵਾਲੇ ਭਾਰਤੀ ਵਪਾਰ 'ਤੇ ਵੀ ਪਾਕਿਸਤਾਨ ਨੇ ਪੂਰੀ ਤਰ੍ਹਾਂ ਪਾਬੰਧੀ ਲਾ ਦਿੱਤੀ ਹੈ।
ਫਵਾਦ ਮੁਤਾਬਕ ਇਨ੍ਹਾਂ ਫੈਸਲਿਆਂ ਨੂੰ ਲਾਗੂ ਕਰਨ ਲਈ ਕਾਨੂੰਨੀ ਤੌਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ, ਆਪਣੀ ਧਮਕੀ ਬਾਅਦ ਫਵਾਦ ਨੇ ਇਹ ਵੀ ਲਿਖਿਆ ਕਿ ਮੋਦੀ ਨੇ ਸ਼ੁਰੂ ਕੀਤਾ ਹੈ, ਅਸੀਂ ਖ਼ਤਮ ਕਰਾਂਗੇ।