ਇਸਲਾਮਾਬਾਦ: ਪੁਲਵਾਮਾ ਹਮਲੇ ‘ਚ ਜੈਸ਼ ਦਾ ਹੱਥ ਹੋਣ ਦੇ ਸਬੂਤ ਮੰਗਣ ਤੋਂ ਬਾਅਦ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਦੱਸੀਆਂ 22 ਥਾਂਵਾਂ ‘ਤੇ ਕੋਈ ਅੱਤਵਾਦੀ ਕੈਂਪ ਨਹੀਂ। ਪਾਕਿਸਤਾਨ ਨੇ ਬੁੱਧਵਾਰ ਨੂੰ ਇਸਲਾਮਾਬਾਦ ‘ਚ ਭਾਰਤੀ ਦੂਤ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ।
ਇਸ ਤੋਂ ਪਹਿਲਾਂ ਭਾਰਤ ਨੇ 27 ਫਰਵਰੀ ਨੂੰ ਦਿੱਲੀ ਦੇ ਪਾਕਿ ਦੂਤਾਵਾਸ ‘ਚ ਪੁਲਵਾਮਾ ਹਮਲੇ ਸਬੰਧੀ ਡੋਜੀਅਰ ਸੌਂਪਿਆ ਸੀ। ਭਾਰਤ ਨੇ ਬਾਲਾਕੋਟ ਸਮੇਤ ਪੀਓਕੇ ਦੀ 22 ਥਾਂਵਾਂ ‘ਤੇ ਜੈਸ਼-ਏ-ਮੁਹਮੰਦ ਦੇ ਕੈਂਪ ਹੋਣ ਦਾ ਸਬੂਤ ਪਾਕਿ ਨੂੰ ਸੌਂਪਿਆ ਸੀ।
ਪਾਕਿ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਵੱਲੋਂ ਦੱਸੀਆਂ ਗਈਆਂ 22 ਥਾਂਵਾਂ ‘ਤੇ ਜਾਂਚ ਕੀਤੀ ਪਰ ਉੱਥੇ ਕੋਈ ਕੈਂਪ ਨਹੀਂ। ਜੇਕਰ ਭਾਰਤ ਕਹੇ ਤਾਂ ਉਹ ਉਨ੍ਹਾਂ ਥਾਂਵਾਂ ਦਾ ਦੌਰਾ ਕਰ ਖੁਦ ਜਾਂਚ ਕਰ ਸਕਦਾ ਹੈ। ਪਾਕਿ ਦਾ ਦਾਅਵਾ ਹੈ ਕਿ ਹਿਰਾਸਤ ‘ਚ ਲਏ 54 ਲੋਕਾਂ ਦੇ ਪੁਲਵਾਮਾ ਹਮਲੇ ਨਾਲ ਜੁੜੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਅਜੇ ਜਾਂਚ ਕੀਤੀ ਜਾ ਰਹੀ ਹੈ। ਕੋਈ ਸ਼ੱਕੀ ਨਹੀਂ ਮਿਲਿਆ।
ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਜੈਸ਼ ਦੇ ਮੁਖੀ ਮਸੂਦ ਅਜਹਰ ਨੂੰ ਪਾਕਿ ਦੀ ਖੂਫੀਆ ਏਜੰਸੀ ਆਈਐਸਆਈ ਨੇ ਪੁਲਵਾਮਾ ਹਮਲੇ ਤੋਂ ਬਾਅਦ ਸੇਫ ਜ਼ੋਨ ‘ਚ ਲੁਕਾ ਦਿੱਤਾ ਹੈ। ਹਮਲੇ ਤੋਂ ਬਾਅਦ ਆਈਐਸਆਈ ਨੇ ਉਸ ਦੀ ਸੁਰੱਖਿਆ ਵੀ ਵਧਾ ਦਿੱਤੀ।