ਨਵੀਂ ਦਿੱਲੀ: ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਨੇ ਅੱਤਵਾਦ ‘ਤੇ ਮੱਠੀ ਕਾਰਵਾਈ ਕਰਨ ਕਰਕੇ ਗ੍ਰੇਅ ਲਿਸਟ ‘ਚ ਪਾਕਿਸਤਾਨ ਨੂੰ ਬਰਕਾਰ ਰੱਖਿਆ ਹੈ ਤੇ ਚੇਤਾਵਨੀ ਦਿੱਤੀ ਹੈ। ਐਫਟੀਏਐਫ ਨੇ ਕਿਹਾ, “ਫਰਵਰੀ 2020 ਤਕ ਉਹ ਪੂਰਾ ਐਕਸ਼ਨ ਪਲਾਨ ਤਿਆਰ ਕਰਕੇ ਉਸ ‘ਤੇ ਅੱਗੇ ਵਧੇ। ਜੇਕਰ ਤੈਅ ਸਮੇਂ ਤਕ ਪਾਕਿਸਤਾਨ ਨੇ ਅਜਿਹਾ ਕਰਨ ‘ਚ ਨਾਕਾਮਯਾਬੀ ਹਾਸਲ ਕੀਤੀ ਤਾਂ ਉਸ ਨੂੰ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।”


ਐਫਟੀਏਐਫ ‘ਚ ਪੂਰੀ ਸਹਿਮਤੀ ਦੀ ਕਮੀ ਤੇ ਇਸ ਦੀ ਨੁਮਾਇੰਦਗੀ ਕਰ ਰਹੇ ਚੀਨ ਤੇ ਕੁਝ ਹੋਰ ਮੁਲਕਾਂ ਦੀ ਮਦਦ ਨਾਲ ਪਾਕਿਸਤਾਨ ਬਲੈਕ ਲਿਸਟ ਹੋਣ ਤੋਂ ਬਚ ਗਿਆ ਹੈ। ਗ੍ਰੇਅ ਲਿਸਟ ‘ਚ ਰਹਿੰਦੇ ਹੋਏ ਪਾਕਿਸਤਾਨ ਨੂੰ ਫਰਵਰੀ 2020 ‘ਚ ਇੱਕ ਵਾਰ ਫੇਰ ਐਫਏਟੀਐਫ ਦੀ ਬੈਠਕ ‘ਚ ਪ੍ਰੀਖਿਆ ਦੇਣੀ ਹੋਵੇਗੀ।


ਪੈਰਿਸ ‘ਚ ਹੋਈ ਇਸ ਬੈਠਕ ‘ਚ ਚੀਨ ਤੇ ਤੁਰਕੀ ਨੇ ਪਾਕਿਸਤਾਨ ਵੱਲੋਂ ਚੁੱਕੇ ਕਦਮਾਂ ਦੀ ਤਾਰੀਫ ਕੀਤੀ। ਉਧਰ ਭਾਰਤ ਨੇ ਇਸ ਦਲੀਲ ‘ਤੇ ਇਸਲਾਮਾਬਾਦ ਨੂੰ ਬਲੈਕ ਲਿਸਟ ਕਰਨ ਦੀ ਸਿਫਾਰਸ਼ ਕੀਤੀ ਹੈ ਕਿ ਪਾਕਿਸਤਾਨ ਹਾਫਿਜ ਸਈਦ ਨੂੰ ਆਪਣੇ ਫਰੀਜ਼ ਖਾਤਿਆਂ ਵਿੱਚੋਂ ਪੈਸੇ ਕੱਢਣ ਦੀ ਇਜਾਜ਼ਤ ਦਿੱਤੀ ਹੈ।