Shah Mahmood Qureshi News: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਤਹਿਰੀਕ-ਏ-ਇਨਸਾਫ (PTI) ਪਾਰਟੀ ਦੇ ਉਪ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸ਼ਨੀਵਾਰ (19 ਅਗਸਤ) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਕੁਰੈਸ਼ੀ ਨੂੰ ਇਸਲਾਮਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ।


ਜੀਓ ਨਿਊਜ਼ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸੰਘੀ ਜਾਂਚ ਏਜੰਸੀ (FIA) ਨੇ ਸਿਫਰ ਦੀ ਚੱਲ ਰਹੀ ਜਾਂਚ ਦੇ ਸਿਲਸਿਲੇ 'ਚ ਕੁਰੈਸ਼ੀ ਨੂੰ ਇਸਲਾਮਾਬਾਦ 'ਚ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ 'ਚ ਲੈ ਲਿਆ ਹੈ। ਜਿਸ ਵਿੱਚ ਪੀਟੀਆਈ ਦਾ ਦੋਸ਼ ਹੈ ਕਿ ਇਸ ਵਿੱਚ ਇਮਰਾਨ ਖਾਨ ਨੂੰ ਸੱਤਾ ਤੋਂ ਬੇਦਖਲ ਕਰਨ ਦੇ ਲਈ ਸੰਯੁਕਤ ਰਾਜ ਅਮਰੀਕਾ ਵਲੋਂ ਧਮਕੀ ਦਿੱਤੀ ਗਈ ਸੀ।


ਕੀ ਹੈ ਸਿਫਰ ਦਾ ਮੁੱਦਾ?


ਸਿਫਰ ਮੁੱਦਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਪਿਛਲੇ ਸਾਲ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਕੀਤੇ ਗਏ ਦਾਅਵੇ ਨਾਲ ਜੁੜਿਆ ਹੋਇਆ ਹੈ। ਖਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ "ਅਮਰੀਕੀ ਸਾਜ਼ਿਸ਼" ਦੇ ਹਿੱਸੇ ਵਜੋਂ ਬਾਹਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਕੁਚਲਣ ਲਈ ਇੱਕ ਕੂਟਨੀਤਕ ਕੇਬਲ ਦਾ ਹਵਾਲਾ ਦਿੱਤਾ ਸੀ।


ਇਹ ਵੀ ਪੜ੍ਹੋ: Scholarship Scam: ਸਕਾਲਰਸ਼ਿਪ ਸਕੀਮ 'ਚ ਜ਼ਬਰਦਸਤ ਘਪਲਾ! ਫਰਜੀ ਮਦਰਸਿਆਂ ਦੇ ਨਾਂਅ 'ਤੇ ਲਏ ਗਏ ਇੰਨੇ ਪੈਸੇ, CBI ਕਰ ਰਹੀ ਜਾਂਚ


ਉਮਰ ਅਯੂਬ ਖਾਨ ਦਾ ਟਵੀਟ


ਇਮਰਾਨ ਖਾਨ ਦੀ ਪਾਰਟੀ ਦੇ ਜਨਰਲ ਸਕੱਤਰ ਉਮਰ ਅਯੂਬ ਖਾਨ ਨੇ ਵੀ ਕੁਰੈਸ਼ੀ ਦੀ ਗ੍ਰਿਫਤਾਰੀ ਦੀ ਖਬਰ ਟਵਿਟਰ 'ਤੇ ਸਾਂਝੀ ਕੀਤੀ ਹੈ। ਅਯੂਬ ਨੇ ਕਿਹਾ ਕਿ ਕੁਰੈਸ਼ੀ ਨੂੰ ਉਦੋਂ ਹਿਰਾਸਤ 'ਚ ਲੈ ਲਿਆ ਗਿਆ ਜਦੋਂ ਉਹ ਪ੍ਰੈਸ ਕਾਨਫਰੰਸ ਤੋਂ ਬਾਅਦ ਘਰ ਪਹੁੰਚੇ। ਉਮਰ ਨੇ ਕਿਹਾ, “ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਉਪ ਪ੍ਰਧਾਨ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਸਾਹਬ ਨੂੰ 25 ਮਿੰਟ ਪਹਿਲਾਂ ਇਸਲਾਮਾਬਾਦ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਪ੍ਰੈਸ ਕਾਨਫਰੰਸ ਕਰਕੇ ਘਰ ਪਹੁੰਚੇ ਸਨ।


ਉਨ੍ਹਾਂ ਅੱਗੇ ਕਿਹਾ, " ਮੈਂ ਸਖ਼ਤ ਸ਼ਬਦਾਂ ਵਿੱਚ ਇਸ ਦੀ ਨਿਖੇਧੀ ਕਰਦਾ ਹਾਂ। ਉਮੀਦ ਕੀਤੀ ਜਾ ਰਹੀ ਸੀ ਕਿ ਫਾਸੀਵਾਦੀ ਪੀਡੀਐਮ ਸਰਕਾਰ ਦੇ ਚਲੇ ਜਾਣ ਤੋਂ ਬਾਅਦ ਅਰਾਜਕਤਾ ਦਾ ਰਾਜ ਖ਼ਤਮ ਹੋ ਜਾਵੇਗਾ, ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਨਿਗਰਾਨ ਸਰਕਾਰ ਆਪਣੀ ਪੂਰਵਵਰਤੀ ਫਾਸੀਵਾਦੀ ਸਰਕਾਰ ਦੇ ਰਿਕਾਰਡ ਨੂੰ ਤੋੜਨਾ ਚਾਹੁੰਦੀ ਹੈ।"


ਇਹ ਵੀ ਪੜ੍ਹੋ: ਲੱਦਾਖ ‘ਚ ਖੱਡ ਵਿੱਚ ਡਿੱਗੀ ਗੱਡੀ, ਫੌਜ ਦੇ 8 ਜਵਾਨਾਂ ਦੀ ਮੌਤ ਦਾ ਖਦਸ਼ਾ