ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਸਫਦਰ ਅਵਾਨ ਨੂੰ ਕਰਾਚੀ 'ਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪਾਕਿਸਤਾਨ ਮੁਸਲਿਮ ਲੀਗ ਦੀ ਲੀਡਰ ਤੇ ਨਵੀਜ਼ ਦੀ ਧੀ ਮਰਿਅਣ ਨਵਾਜ਼ ਸ਼ਰੀਫ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਸਫਦਰ ਅਵਾਨ ਦੀ ਗ੍ਰਿਫਤਾਰੀ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੀ ਕਰਾਚੀ ਰੈਲੀ ਤੋਂ ਬਾਅਦ ਹੋਈ ਹੈ।


ਮਰਿਅਮ ਨੇ ਦੱਸਿਆ ਕਿ ਉਹ ਲੋਕ ਕਰਾਚੀ ਦੇ ਇਕ ਹੋਟਲ 'ਚ ਰੁਕੇ ਹੋਏ ਸਨ। ਇਸ ਦੌਰਾਨ ਪੁਲਿਸ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਤੋੜਦਿਆਂ ਅੰਦਰ ਦਾਖਲ ਹੋਈ ਤੇ ਅਵਾਨ ਨੂੰ ਗ੍ਰਿਫਤਾਰ ਕਰ ਲਿਆ। ਪਾਕਿਸਤਾਨ 'ਚ ਇਮਰਾਨ ਸਰਕਾਰ ਖਿਲਾਫ ਵਿਰੋਧੀ ਆਵਾਜ਼ ਚੁੱਕ ਰਹੇ ਹਨ। ਅਜਿਹੇ 'ਚ ਪਾਕਿਸਤਾਨ 'ਚ ਇਮਰਾਨ ਸਰਕਾਰ ਖਿਲਾਫ ਰੈਲੀਆਂ 'ਚ ਵੱਡੀ ਗਿਣਤੀ ਲੋਕ ਪਹੁੰਚ ਰਹੇ ਹਨ। ਮਰਿਅਮ ਨਵਾਜ਼ ਨੇ ਵੀ ਇਮਰਾਨ ਸਰਕਾਰ ਖਿਲਾਫ ਜਾਰੀ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਸੀ।





ਕਰਾਚੀ 'ਚ ਹੋਈ ਰੈਲੀ 'ਚ ਮਰਿਅਮ ਨਵਾਜ਼ ਨੇ ਇਮਰਾਨ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਸੀ ਜੇਕਰ ਅਸੀਂ ਸੱਤਾ 'ਚ ਪਰਤੇ ਤਾਂ ਇਮਰਾਨ ਜੇਲ੍ਹ 'ਚ ਹੋਣਗੇ। ਉਨ੍ਹਾਂ ਕਿਹਾ ਇਮਰਾਨ ਆਪਣੀਆਂ ਨਾਕਾਮੀਆਂ ਲੁਕਾ ਰਹੇ ਹਨ ਤੇ ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦੇ ਰਹੇ ਹਨ।


ਕਿਸਾਨ ਅੰਦੋਲਨ ਦਾ ਰੇਲਵੇ ਨੂੰ ਭਾਰੀ ਸੇਕ, ਅੱਜ ਤੇ ਕੱਲ੍ਹ ਵੀ ਸੰਚਾਲਨ ਰਹੇਗਾ ਬੰਦ, ਇਸ ਤਰ੍ਹਾਂ ਰਹੇਗਾ ਹਾਲ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ