Maharaja Ranjit Singh: ਪਕਿਸਤਾਨ ਵਿਚ ਸਥਿਤ ਪੰਜਾਬ ਦੀ ਹਕੂਮਤ ਨੇ ਕਿਹਾ ਕਿ ਉਹ ਅੱਜ ਸਿੱਖ ਸਾਮਰਾਜ ਦੇ ਪਹਿਲੇ ਹਾਕਮ ਮਹਾਰਾਜਾ ਰਣਜੀਤ ਸਿੰਘ ਦਾ ਪੁਰਾਣਾ ਬੁੱਤ ਕਰਤਾਰਪੁਰ ਸਾਹਿਬ ਚ ਮੁੜ ਸਥਾਪਿਤ ਕਰੇਗੀ, ਤਾਂ ਜੋ ਭਾਰਤ ਤੋਂ ਆਉਣ ਵਾਲੇ ਸਿੱਖਾਂ ਸ਼ਰਧਾਲੂ ਵੀ ਇਸ ਦੇ ਦਰਸ਼ਨ ਕਰ ਸਕਣ।


ਸ੍ਰੀ ਕਰਤਾਰਪੁਰ ਸਾਹਿਬ ਲਾਹੌਰ ਤੋਂ ਤਕਰੀਬਨ 150 ਕਿਲੋਮੀਟਰ ਪੂਰਵ ਵੱਲ ਭਾਰਤੀ ਸਰਹੱਦ ਨੇੜੇ ਸਥਿਤ ਹੈ। ਮਹਾਰਾਜਾ ਰਣਜੀਤ ਸਿੰਘ ਦਾ 9 ਫੁੱਟ ਉੱਚਾ ਬੁੱਤ ਇਸ ਤੋਂ ਪਹਿਲਾਂ ਲਾਹੌਰ ਕਿਲ੍ਹੇ ਦੇ ਨੇੜੇ ਉਨ੍ਹਾਂ ਦੀ ਸਮਾਧ ਉੱਤੇ 2019 ਵਿਚ ਸਥਾਪਿਤ ਕੀਤਾ ਗਿਆ ਸੀ।


ਪਾਕਿਸਤਾਨ ਦੀ ਕੱਟੜ ਇਸਲਾਮੀ ਪਾਰਟੀ ਤਹਿਰੀਕੇ ਲੱਬਾਇਕ ਪਾਕਿਸਤਾਨ ਦੇ ਕਾਰਕੂਨਾਂ ਨੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਬਾਰੇ ਪਾਕਿਸਤਾਨ ਦੇ ਪਹਿਲੇ ਸਿੱਖ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।


ਇਹ ਵੀ ਪੜ੍ਹੋ: Punjab News: ਅਕਾਲੀ ਦਲ ਹੋਇਆ ਦੋਫਾੜ, ਉੱਠੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ