ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਟਾਰੀ-ਵਾਹਘਾ ਬਾਰਡਰ ਦੇ ਦਰਵਾਜੇ ਦੁਬਾਰਾ ਖੋਲ੍ਹ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਜਾ ਰਹੇ ਹਨ, ਜਿਨ੍ਹਾਂ ਦੀਆਂ ਸ਼ੌਰਟ-ਟਰਮ ਵੀਜ਼ਾ ਨੂੰ ਭਾਰਤੀ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਸੀ। 22 ਅਪ੍ਰੈਲ ਨੂੰ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੇ ਬਾਅਦ ਇਹ ਸਰਕਾਰ ਵੱਲੋਂ ਇਹ ਸ਼ਖਤ ਕਦਮ ਚੁੱਕੇ ਗਏ ਸਨ। ਇਸ ਹਮਲੇ ਦੇ ਵਿੱਚ 26 ਮਾਸੂਮ ਲੋਕਾਂ ਦੀਆਂ ਜ਼ਿੰਦਗੀਆਂ ਚੱਲੀਆਂ ਗਈਆਂ।
ਵੀਰਵਾਰ ਨੂੰ ਸਰਹੱਦ ਬੰਦ ਰਹੀ, ਜਿਸ ਕਾਰਨ ਕਈ ਪਾਕਿਸਤਾਨੀ ਨਾਗਰਿਕ ਭਾਰਤੀ ਪਾਸੇ ਫੱਸੇ ਰਹੇ। ਭਾਰਤ ਵੱਲੋਂ 22 ਅਪ੍ਰੈਲ ਦੇ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਰੱਦ ਕਰਨ ਤੋਂ ਬਾਅਦ 29 ਅਪ੍ਰੈਲ ਤੱਕ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਸਨ।
ਸਰਹੱਦ 'ਤੇ ਫੱਸੇ ਲੋਕਾਂ 'ਚੋਂ ਇੱਕ ਸੂਰਜ ਕੁਮਾਰ ਵੀ ਹੈ, ਜੋ ਇੱਕ ਪਾਕਿਸਤਾਨੀ ਨਾਗਰਿਕ ਹੈ। ਉਹ ਆਪਣੇ ਵਧੇਰੇ ਉਮਰ ਦੀ ਮਾਂ ਨੂੰ ਹਰਿਦੁਆਰ ਯਾਤਰਾ 'ਤੇ ਲੈ ਕੇ ਆਇਆ ਸੀ। ਸੂਰਜ ਨੇ ਕਿਹਾ, "ਮੈਂ ਦਸ ਦਿਨ ਪਹਿਲਾਂ 45 ਦਿਨਾਂ ਦੇ ਵੀਜ਼ੇ 'ਤੇ ਭਾਰਤ ਆਇਆ ਸੀ, ਪਰ ਮੈਨੂੰ ਜਲਦੀ ਦੇਸ਼ ਛੱਡਣ ਲਈ ਕਿਹਾ ਗਿਆ। ਅੱਜ ਸਵੇਰੇ 6 ਵਜੇ ਜਦੋਂ ਮੈਂ ਵਾਪਸੀ ਲਈ ਅਟਾਰੀ ਪਹੁੰਚਿਆ ਤਾਂ ਬੰਦ ਮਿਲਿਆ।" ਸੂਰਜ ਇਹ ਗੱਲ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹਿ ਰਿਹਾ ਸੀ।
ਭਾਰਤ ਵੱਲੋਂ ਕੁਝ ਵੀਜ਼ਾ ਸ਼੍ਰੇਣੀਆਂ ਨੂੰ ਰੱਦ ਕਰਨ ਦੀ ਘੋਸ਼ਣਾ ਕਰਨ ਤੋਂ ਬਾਅਦ, ਬੁੱਧਵਾਰ ਨੂੰ 125 ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਸਰਹੱਦ ਰਾਹੀਂ ਦੇਸ਼ ਛੱਡ ਗਏ। ਇਸ ਨਾਲ ਪਿਛਲੇ ਸੱਤ ਦਿਨਾਂ ਦੌਰਾਨ ਭਾਰਤ ਛੱਡਣ ਵਾਲੇ ਪਾਕਿਸਤਾਨੀ ਨਾਗਰਿਕਾਂ ਦੀ ਗਿਣਤੀ 911 ਹੋ ਗਈ ਹੈ। ਇਸ ਦੌਰਾਨ 15 ਭਾਰਤੀ ਨਾਗਰਿਕ, ਜਿਨ੍ਹਾਂ ਕੋਲ ਪਾਕਿਸਤਾਨ ਦੇ ਵੀਜ਼ੇ ਸਨ, ਵੀ ਸਰਹੱਦ ਪਾਰ ਕਰ ਗਏ। ਇਸ ਤਰ੍ਹਾਂ ਪਿਛਲੇ ਦਿਨੀਂ ਪਾਕਿਸਤਾਨ ਵੱਲ ਜਾਣ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 23 ਹੋ ਚੁੱਕੀ ਹੈ।
ਅੰਮ੍ਰਿਤਸਰ ਸਰਹੱਦ ਰਾਹੀਂ 152 ਭਾਰਤੀ ਨਾਗਰਿਕ ਅਤੇ 73 ਪਾਕਿਸਤਾਨੀ ਨਾਗਰਿਕ, ਜਿਨ੍ਹਾਂ ਕੋਲ ਭਾਰਤ ਦੇ ਲੰਬੇ ਸਮੇਂ ਵਾਲੇ ਵੀਜ਼ੇ ਸਨ, ਦੇਸ਼ ਵਿੱਚ ਦਾਖਲ ਹੋਏ। ਇਸ ਨਾਲ ਕੁੱਲ ਅੰਕੜਾ ਭਾਰਤੀਆਂ ਲਈ 1,617 ਅਤੇ ਪਾਕਿਸਤਾਨੀਆਂ ਲਈ 224 ਹੋ ਗਿਆ ਹੈ।