Pakistan: ਪਾਕਿਸਤਾਨ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਈ ਮਾਪੇ ਆਪਣੀਆਂ ਮਰੀਆਂ ਹੋਈਆਂ ਧੀਆਂ ਦੀਆਂ ਕਬਰਾਂ 'ਤੇ ਤਾਲਾ ਲਾ ਕੇ ਬਲਾਤਕਾਰ ਤੋਂ ਬਚਾਉਂਦੇ ਹਨ। ਡੇਲੀ ਟਾਈਮਜ਼ ਦੀ ਰਿਪੋਰਟ ਮੁਤਾਬਕ ਦੇਸ਼ 'ਚ ਨੈਕਰੋਫਿਲੀਆ (Necrophilia) ਭਾਵ ਮਰੇ ਹੋਏ ਲੋਕਾਂ ਨਾਲ ਸੈਕਸ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ।
ਨਿਊਜ਼ ਏਜੰਸੀ ਏਐਨਆਈ ਨੇ ਡੇਲੀ ਟਾਈਮਜ਼ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਵਿੱਚ ਹਰ ਦੋ ਘੰਟੇ ਬਾਅਦ ਇੱਕ ਔਰਤ ਨਾਲ ਬਲਾਤਕਾਰ ਹੁੰਦਾ ਹੈ, ਪਰ ਮ੍ਰਿਤਕ ਲੜਕੀਆਂ ਦੇ ਬਲਾਤਕਾਰ ਦੇ ਮਾਮਲੇ ਕਾਫ਼ੀ ਸ਼ਰਮਨਾਕ ਹਨ। "The Curse of God, why I left Islam" ਦੇ ਲੇਖਕ ਹਾਰਿਸ ਸੁਲਤਾਨ ਨੇ ਇਸ ਲਈ ਕੱਟੜਪੰਥੀ ਵਿਚਾਰਧਾਰਾ ਨੂੰ ਜ਼ਿੰਮੇਵਾਰ ਠਹਿਰਾਇਆ। ਹਾਰਿਸ ਨੇ ਕਿਹਾ ਕਿ ਪਾਕਿਸਤਾਨ ਦੇ ਕੱਟੜਪੰਥੀ ਲੋਕਾਂ ਨੇ ਅਜਿਹਾ ਸਮਾਜ ਸਿਰਜਿਆ ਹੈ ਕਿ ਮਾਂ-ਬਾਪ ਨੂੰ ਆਪਣੀ ਬੇਟੀ ਦੀ ਮ੍ਰਿਤਕ ਦੇਹ ਦੀ ਸੁਰੱਖਿਆ ਲਈ ਕਬਰ 'ਤੇ ਵੀ ਤਾਲਾ ਲਗਾਉਣਾ ਪੈਂਦਾ ਹੈ।
ਇਹ ਵੀ ਪੜ੍ਹੋ: ਪਹਿਲੀ ਵਾਰ ਫੌਜ ਦੀ ਆਰਟੀਲਰੀ ਰੈਜੀਮੈਂਟ 'ਚ ਸ਼ਾਮਲ 5 ਮਹਿਲਾ ਅਧਿਕਾਰੀ, ਦੇਸ਼ ਲਈ ਮਾਣ ਵਾਲੀ ਗੱਲ
ਲੋਕਾਂ ਨੇ ਕੀ ਕਿਹਾ?
ਲੋਕ ਇਸ ਲਈ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਨੈਕਰੋਫਿਲੀਆ (Necrophilia) ਦਾ ਸਭ ਤੋਂ ਖਤਰਨਾਕ ਮਾਮਲਾ 2011 ਵਿੱਚ ਸਾਹਮਣੇ ਆਇਆ ਸੀ। ਜਦੋਂ ਕਬਰਿਸਤਾਨ ਦੀ ਦੇਖ-ਭਾਲ ਕਰਨ ਵਾਲੇ ਉੱਤਰੀ ਨਿਜ਼ਾਮਾਬਾਦ, ਕਰਾਚੀ ਦੇ ਮੁਹੰਮਦ ਰਿਜ਼ਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
ਮੁਹੰਮਦ ਰਿਜਵਾਨ ਨੇ ਦੱਸਿਆ ਸੀ ਕਿ ਹੁਣ ਤੱਕ ਉਹ 48 ਔਰਤਾਂ ਦੀਆਂ ਲਾਸ਼ਾਂ ਨਾਲ ਬਲਾਤਕਾਰ ਕਰ ਚੁੱਕਿਆ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਪਾਕਿਸਤਾਨ ਵਿੱਚ 40 ਫੀਸਦੀ ਤੋਂ ਵੱਧ ਔਰਤਾਂ ਨੂੰ ਕਿਸੇ ਨਾ ਕਿਸੇ ਸਮੇਂ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਫਿਲਹਾਲ ਇਸ ਪੂਰੇ ਮਾਮਲੇ 'ਤੇ ਸਰਕਾਰ ਨੇ ਕੁਝ ਨਹੀਂ ਕਿਹਾ ਹੈ। ਇਸ ਦੇ ਮੱਦੇਨਜ਼ਰ ਪਾਕਿਸਤਾਨ 'ਚ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੀਆਂ ਕਬਰਾਂ 'ਤੇ ਲੋਹੇ ਦੇ ਗੇਟ ਅਤੇ ਉਸ ਨੂੰ ਤਾਲਾ ਲਾਇਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਸਥਿਤੀ ਬਹੁਤ ਖ਼ਤਰਨਾਕ ਅਤੇ ਡਰਾਉਣੀ ਹੈ।
ਇਹ ਵੀ ਪੜ੍ਹੋ: ਚਲਦੀ ਟ੍ਰੇਨ 'ਚ ਪਤਾ ਕਰ ਸਕਦੇ ਹੋ ਕਿ ਕਿਹੜੀ ਸੀਟ ਖਾਲੀ ਹੈ, ਫਿਰ ਇਦਾਂ ਕਰ ਸਕਦੇ ਹੋ ਬੁੱਕ