ਇਸਲਾਮਾਬਾਦ: ਅੱਠ ਮਹੀਨਿਆਂ ‘ਚ ਚੌਥੀ ਵਾਰ ਪਾਸਿਕਤਾਨ ਆਪਣੇ ਏਅਰਸਪੇਸ ਨੂੰ ਭਾਰਤ ਲਈ ਬੰਦ ਕਰਨ ਜਾ ਰਿਹਾ ਹੈ। ਇਮਰਾਨ ਖ਼ਾਨ ਸਰਕਾਰ ‘ਚ ਸਿਵਲ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖ਼ਾਨ ਨੇ ਇਸਲਾਮਾਬਾਦ ‘ਚ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਨੇ ਭਾਰਤੀ ਸੈਨਾ ‘ਤੇ ਲਗਾਤਾਰ ਸੀਜ਼ਫਾਈਰ ਦੇ ਉਲੰਘਣ ਦਾ ਇਲਜ਼ਾਮ ਲਾਇਆ ਹੈ। ਪਿਛਲੇ ਮਹੀਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਯੂਰਪੀ ਦੇਸ਼ਾਂ ਦੀ ਯਾਤਰਾ ‘ਤੇ ਗਏ ਸੀ ਤੇ ਪਾਕਿ ਨੇ ਕੋਵਿੰਦ ਲਈ ਏਅਰਸਪੇਸ ਖੋਲ੍ਹ ਦਿੱਤੇ ਸੀ।
ਐਤਵਾਰ ਨੂੰ ਭਾਰਤੀ ਸੈਨਾ ਨੇ ਬਗੈਰ ਐਲਓਸੀ ਪਾਰ ਕੀਤੇ ਪੀਓਕੇ ‘ਚ ਜੰਮ ਕੇ ਫਾਈਰਿੰਗ ਕੀਤੀ ਸੀ। ਇਸ ‘ਚ ਕਈ ਅੱਵਤਦੀ ਲਾਂਚ ਪੈਡ ਤੇ ਸੈਨਿਕ ਠਿਕਾਣੇ ਤਬਾਹ ਕੀਤੇ ਗਏ ਸੀ। ਪਾਕਿਸਤਾਨਾ ਸਰਕਾਰ ਭਾਰਤ ਦੀ ਇਸ ਕਾਰਵਾਈ ਨਾਲ ਸਦਮੇ ‘ਚ ਹੈ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਇਮਰਾਨ ਦੇ ਮੰਤਰੀ ਨੇ ਕਿਹਾ ਕਿ ਭਾਰਤ ਐਲਓਸੀ ‘ਤੇ ਲਗਾਤਾਰ ਫਾਈਰਿੰਗ ਕਰ ਰਿਹਾ ਹੈ। ਅਸੀਂ ਉਨ੍ਹਾਂ ਦੇ ਜਹਾਜ਼ਾਂ ਲਈ ਆਪਣਾ ਏਅਰਸਪੇਸ ਇਸਤਮਾਲ ਨਹੀਂ ਕਰਨ ਦਿਆਂਗੇ।
ਪਿਛਲੇ ਅੱਠ ਮਹੀਨਿਆਂ ‘ਚ ਪਾਕਿਸਤਾਨ ਆਪਣੇ ਏਅਰਸਪੇਸ ਬੰਦ ਕਰਨ ਦੀ ਹਰਕਤਾਂ ਪਹਿਲਾਂ ਵੀ ਤਿੰਨ ਵਾਰ ਕਰ ਚੁੱਕਿਆ ਹੈ। ਅਗਸਤ ‘ਚ ਏਅਰ ਇੰਡੀਆ ਨੇ ਕਿਹਾ ਸੀ ਕਿ ਪਾਕਿਸਤਾਨੀ ਏਅਰਸਪੇਸ ਬੰਦ ਹੋਣ ਨਾਲ ਜ਼ਿਆਦਾ ਫਰਕ ਨਹੀਂ ਪਵੇਗਾ। ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿ ਨੇ ਆਪਣਾ ਏਅਰਸਪੇਸ 139 ਦਿਨ ਬੰਦ ਰੱਖਿਆ ਸੀ ਜਿਸ ਕਰਕੇ ਏਅਰ ਇੰਡੀਆ ਨੂੰ 491 ਕਰੋੜ ਰੁਪਏ ਤਕ ਦਾ ਨੁਕਸਾਨ ਹੋਇਆ ਸੀ।
ਭਾਰਤ ਦੇ ਐਕਸ਼ਨ ਤੋਂ ਬਾਅਦ ਪਾਕਿ ਨੇ ਰੋਕਿਆ ਰਾਹ, 8 ਮਹੀਨਿਆਂ ‘ਚ ਚੌਥੀ ਵਾਰ ਕਾਰਵਾਈ
ਏਬੀਪੀ ਸਾਂਝਾ
Updated at:
21 Oct 2019 05:32 PM (IST)
ਅੱਠ ਮਹੀਨਿਆਂ ‘ਚ ਚੌਥੀ ਵਾਰ ਪਾਸਿਕਤਾਨ ਆਪਣੇ ਏਅਰਸਪੇਸ ਨੂੰ ਭਾਰਤ ਲਈ ਬੰਦ ਕਰਨ ਜਾ ਰਿਹਾ ਹੈ। ਇਮਰਾਨ ਖ਼ਾਨ ਸਰਕਾਰ ‘ਚ ਸਿਵਲ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖ਼ਾਨ ਨੇ ਇਸਲਾਮਾਬਾਦ ‘ਚ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਨੇ ਭਾਰਤੀ ਸੈਨਾ ‘ਤੇ ਲਗਾਤਾਰ ਸੀਜ਼ਫਾਈਰ ਦੇ ਉਲੰਘਣ ਦਾ ਇਲਜ਼ਾਮ ਲਾਇਆ ਹੈ।
- - - - - - - - - Advertisement - - - - - - - - -