ਇਸਲਾਮਾਬਾਦ: ਭਾਰਤ ਵਿੱਚ ਲੋਕ ਸਭਾ ਚੋਣਾਂ ਪੂਰੀਆਂ ਹੋਣ ਮਗਰੋਂ ਪਾਕਿਸਤਾਨ ਫਿਰ ਤੋਂ ਕਰਤਾਰਪੁਰ ਸਾਹਿਬ ਗਲਿਆਰੇ ਸਬੰਧੀ ਗੱਲਬਾਤ ਤੋਰ ਸਕਦਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਵਿੱਚ ਨਵੀਂ ਸਰਕਾਰ ਦੇ ਗਠਨ ਮਗਰੋਂ ਕਰਤਾਰਪੁਰ ਸਾਹਿਬ ਲਈ ਫਿਰ ਤੋਂ ਗੱਲਬਾਤ ਸ਼ੁਰੂ ਕੀਤੀ ਜਾਵੇਗੀ।
ਪਾਕਿਸਤਾਨੀ ਅਧਿਕਾਰੀਆਂ ਨੇ ਉੱਥੋਂ ਦੇ ਮੀਡੀਆ ਨੂੰ ਦੱਸਿਆ ਕਿ ਭਾਰਤ ਇਸ ਸਮੇਂ ਰਾਬਤਾ ਕਾਇਮ ਕਰਨ ਵੱਲ ਨਹੀਂ ਵੱਧ ਰਿਹਾ। ਹਾਲਾਂਕਿ, ਪਾਕਿਸਤਾਨੀ ਅਧਿਕਾਰੀਆਂ ਨੂੰ ਯਕੀਨ ਹੈ ਕਿ ਚੋਣਾਂ ਮਗਰੋਂ ਭਾਰਤ ਵੀ ਅੱਗੇ ਵਧੇਗਾ। ਬੀਤੀ 16 ਅਪਰੈਲ ਮਗਰੋਂ ਦੋਵੇਂ ਦੇਸ਼ਾਂ ਵਿਚਕਾਰ ਕਰਤਾਰਪੁਰ ਗਲਿਆਰਾ ਵਾਰਤਾ ਰੁਕੀ ਹੋਈ ਹੈ।
ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ, ਜੋ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਆਪਣੀ ਹੱਦ ਸਾਂਝੀ ਕਰਦਾ ਹੈ। ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਗੁਜ਼ਾਰੇ ਸਨ। ਪਰ ਦੇਸ਼ ਵੰਡ ਸਮੇਂ ਇਹ ਅਸਥਾਨ ਪਾਕਿਸਤਾਨ ਵੱਲ ਚਲਿਆ ਗਿਆ ਸੀ। ਹੁਣ ਦੋਵੇਂ ਦੇਸ਼ ਗਲਿਆਰਾ ਉਸਾਰਨ ਲਈ ਸਹਿਮਤ ਹੋ ਗਏ ਹਨ, ਜਿਸ ਤਹਿਤ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਆਉਣ-ਜਾਣ ਮੁਹੱਈਆ ਕਰਵਾਇਆ ਜਾਵੇਗਾ, ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣਾ ਬਾਕੀ ਹੈ।
ਚੋਣਾਂ ਮਗਰੋਂ ਪਾਕਿਸਤਾਨ ਫਿਰ ਤੋਰੇਗਾ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ
ਏਬੀਪੀ ਸਾਂਝਾ
Updated at:
13 May 2019 02:33 PM (IST)
ਪਾਕਿਸਤਾਨੀ ਅਧਿਕਾਰੀਆਂ ਨੂੰ ਯਕੀਨ ਹੈ ਕਿ ਚੋਣਾਂ ਮਗਰੋਂ ਭਾਰਤ ਵੀ ਅੱਗੇ ਵਧੇਗਾ। ਬੀਤੀ 16 ਅਪਰੈਲ ਮਗਰੋਂ ਦੋਵੇਂ ਦੇਸ਼ਾਂ ਵਿਚਕਾਰ ਕਰਤਾਰਪੁਰ ਗਲਿਆਰਾ ਵਾਰਤਾ ਰੁਕੀ ਹੋਈ ਹੈ।
- - - - - - - - - Advertisement - - - - - - - - -