ਨਵੀਂ ਦਿੱਲੀ: ਬ੍ਰਿਟੇਨ ਦੀ ਅਮੀਰਾਂ ਦੀ ਲਿਸਟ ‘ਚ ਭਾਰਤੀ ਕਾਰੋਬਾਰੀਆਂ ਦਾ ਬੋਲਬਾਲਾ ਰਿਹਾ ਹੈ। ਹਿੰਦੂਜਾ ਗਰੁੱਪ ਦੇ ਮਾਲਕ ਹਿੰਦੂਜਾ ਬ੍ਰਦਰਸ ਬ੍ਰਿਟੇਨ ‘ਚ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਆ ਗਏ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ‘ਤੇ ਵੀ ਇੱਕ ਭਾਰਤੀ ਰੂਬੇਨ ਬ੍ਰਦਰਸ ਹੈ।



ਹਿੰਦੂਜਾ ਬ੍ਰਦਰਸ ਕੋਲ 2 ਖਰਬ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ ਜਦਕ ਰੂਬੇਨ ਬ੍ਰਦਰਸ ਕੋਲ 1.70 ਖਰਬ ਰੂਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ। ਇਹ ਲਿਸਟ ਸੰਡੇ ਟਾਈਮਸ ਰਿਚ ਲਿਸਟ ਨੇ ਜਾਰੀ ਕੀਤੀ ਹੈ।

ਹਿੰਦੂਜਾ ਗਰੁੱਪ ਦੇ ਦੋ ਭਰਾ ਸ਼੍ਰੀਚੰਦ ਅਤੇ ਗੋਪੀਚੰਦ ਮਿਲਕੇ ਚਲਾਉਂਦੇ ਹਨ। ਇਸ ਗਰੁੱਪ ਨੇ ਪਿਛਲੇ ਸਾਲ ‘ਚ 1.25 ਅਰਬ ਪਾਊਂਡ ਦੀ ਸੰਪਤੀ ਜੋੜੀ ਹੈ ਜਿਸ ‘ਚ ਇਹ ਭਰਾ ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ‘ਚ ਪਹਿਲਾਂ ਹਿੰਦੂਜਾ ਨੇ ਇਹ ਕਾਰਨਾਮਾ 2014 ਅਤੇ 2017 ‘ਚ ਕੀਤਾ ਸੀ।

ਹਿੰਦੂਜਾ ਗਰੁਪ ਦਾ ਆਇਲ ਅਤੇ ਗੈਸ, ਆਈਟੀ, ਊਰਜਾ, ਮੀਡੀਆ, ਬੈਂਕਿੰਗ, ਪ੍ਰੌਪਰਟੀ ਅਤੇ ਸਿਹਤ ਖੇਤਰਾਂ ‘ਚ ਕਾਰੋਬਾਰ ਹੈ। ਇਹ ਗਰੁੱਪ 50 ਤੋਂ ਜ਼ਿਆਦਾ ਕੰਪਨੀਆਂ ਦਾ ਮਾਲਕਾਨਾ ਅਧਿਕਾਰ ਰੱਖਦਾ ਹੈ, ਜਿਸ ਦਾ ਸਾਲਾਨਾ ਟਰਨਓਵਰ 2018 ‘40 ਬਿਲੀਅਨ ਪਾਊਂਡ ਹੈ।