ਨਵੀਂ ਦਿੱਲੀ: ਵਿਆਹ ਵਾਲੇ ਦਿਨ ਖਾਸ ਬਣਨ ਲਈ ਲਾੜਾ-ਲਾੜੀ ਦੋਵੇਂ ਹੀ ਕਈ ਯਤਨ ਕਰਨ ਕਰਦੇ ਹਨ। ਖਾਸ ਕਰਕੇ ਆਪਣੇ ਵਿਆਹ ਵਾਲੇ ਦਿਨ ਪਾਉਣ ਵਾਲੇ ਕੱਪੜਿਆਂ ਨੂੰ ਲੈਕੇ ਕਾਫੀ ਉਤਸੁਕ ਹੁੰਦੇ ਹਨ। ਦਰਅਸਲ ਵਿਆਹ ਵਾਲੇ ਹਰ ਕੁੜੀ-ਮੁੰਡੇ ਦੀ ਖੁਆਇਸ਼ ਹੁੰਦੀ ਹੈ ਕਿ ਉਸ ਦਿਨ ਉਹ ਕੁਝ ਵੱਖਰੇ, ਸੋਹਣੇ, ਦਿਲ ਖਿੱਚਵੇਂ ਨਜ਼ਰ ਆਉਣ। ਅਜਿਹਾ ਹੀ ਪਾਕਿਸਤਾਨੀ ਦੁਲਹਨ ਨੇ ਕੀਤਾ।


ਪਾਕਿਸਤਾਨੀ ਦੁਲਹਨ ਨੇ ਅਜਿਹਾ ਹਟਕੇ ਵਿਆਹ ਦਾ ਲਹਿੰਗਾ ਚੁਣਿਆ ਜੋ ਅੱਜ ਸੁਰਖੀਆਂ 'ਚ ਹੈ। ਪਾਕਿਸਤਾਨੀ ਦੁਲਹਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਿਆ ਗਿਆ ਜਿਸ ਨੂੰ ਉਸ ਨੇ ਖੂਬਸੂਰਤ ਲਾਲ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ। ਵੀਡੀਓ ਵਾਇਰਲ ਹੋਣ ਦਾ ਕਾਰਨ ਲਹਿੰਗੇ ਦੀ ਟੇਲ ਡਿਜ਼ਾਇਨ ਸੀ ਜੋ ਕਈ ਫੁੱਟ ਲੰਬੀ ਸੀ।


ਲਹਿੰਗੇ ਦਾ ਵਜ਼ਨ 100 ਕਿੱਲੋ


ਖ਼ਬਰਾਂ ਮੁਤਾਬਕ ਇਹ ਟੇਲ ਡਿਜ਼ਾਇਨ ਤੇ ਉਸ ਦੇ ਵਰਕ ਦੇ ਚੱਲਦਿਆਂ ਲਹਿੰਗੇ ਦਾ ਵਜ਼ਨ 100 ਕਿੱਲੋ ਹੋ ਗਿਆ ਸੀ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਹੈਰਾਨ ਹਨ। ਲੋਕਾਂ ਨੇ ਕਮੈਂਟ ਕਰਕੇ ਕਿਹਾ ਕਿ ਏਨੇ ਭਾਰੀ ਲਹਿੰਗੇ ਨੂੰ ਪਹਿਨ ਕੇ ਦੁਲਹਨ ਨੇ ਵਾਕ ਕਿਵੇਂ ਕੀਤੀ। ਕਈ ਲੋਕਾਂ ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ ਕਿ ਪਤਾ ਨਹੀਂ ਲੱਗ ਰਿਹਾ ਦੁਲਹਨ ਨੇ ਲਹਿੰਗਾ ਪਹਿਨਿਆ ਜਾਂ ਲਹਿੰਗੇ ਨੇ ਦੁਲਹਨ। ਕਈ ਲੋਕ ਇਹ ਵੀ ਕਹਿੰਦੇ ਦਿਖਏ ਕਿ ਅਜੀਬ ਸ਼ੌਕ ਹੈ।


 



ਪਾਕਿਸਤਾਨੀ ਦੁਲਹਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੂਜ਼ਰਸ ਇਸ ਵੀਡੀਓ ਨੂੰ ਤੇਜ਼ੀ ਨਾਲ ਸ਼ੇਅਰ ਕਰਦੇ ਦਿਖ ਰਹੇ ਹਨ। ਕੁਝ ਯੂਜ਼ਰਸ ਨੇ ਇਹ ਕਹਿ ਦਿੱਤਾ ਕਿ ਫਿਲਮੀ ਦੁਨੀਆ ਨੇ ਲੋਕਾਂ ਦੇ ਸ਼ੌਕ ਨੂੰ ਬੜਾਵਾ ਨੂੰ ਦਿੱਤਾ ਹੈ।