Pakistan Election: ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀ ਅਧਿਕਾਰਤ ਵੈੱਬਸਾਈਟ 'ਤੇ ਪਾਬੰਦੀ ਲਗਾ ਦਿੱਤੀ ਹੈ। ਪੀਟੀਆਈ ਦੀ ਵੈੱਬਸਾਈਟ insaf.pk 'ਤੇ ਫਾਰਮ 45 ਅਪਲੋਡ ਕਰਨ ਤੋਂ ਬਾਅਦ ਇਹ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਪਾਰਟੀ ਨੇ ਵੈੱਬਸਾਈਟ 'ਤੇ ਚੋਣਾਂ 'ਚ ਧਾਂਦਲੀ ਦੇ ਸਬੂਤ ਵੀ ਅਪਲੋਡ ਕੀਤੇ ਸਨ।


ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਵੀਰਵਾਰ (8 ਫਰਵਰੀ) ਨੂੰ ਵੋਟਿੰਗ ਹੋਈ। ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਮੰਨਿਆ ਜਾ ਰਿਹਾ ਸੀ ਕਿ ਸ਼ੁੱਕਰਵਾਰ (9 ਫਰਵਰੀ) ਦੀ ਸਵੇਰ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ।


ਪੀਟੀਆਈ ਆਗੂ ਅਦਾਲਤ ਵਿੱਚ ਪੁੱਜੇ


ਇਸ ਕਾਰਨ ਦੇਸ਼ ਭਰ ਵਿੱਚ ਚੋਣ ਨਤੀਜਿਆਂ ਵਿੱਚ ਧਾਂਦਲੀ ਦੇ ਦੋਸ਼ ਲਾਏ ਜਾ ਰਹੇ ਹਨ। ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਨੇਤਾਵਾਂ ਨੇ ਵੀ ਧਾਂਦਲੀ ਦਾ ਇਲਜ਼ਾਮ ਲਗਾਉਂਦੇ ਹੋਏ ਅਦਾਲਤ ਤੱਕ ਪਹੁੰਚ ਕੀਤੀ ਹੈ। ਇਸ ਤੋਂ ਪਹਿਲਾਂ ਪੀਟੀਆਈ ਨੇ ਚੋਣ ਕਮਿਸ਼ਨ ਨੂੰ ਚੋਣਾਂ ਦੇ ਪੂਰੇ ਨਤੀਜੇ ਘੋਸ਼ਿਤ ਕਰਨ ਜਾਂ ਵਿਰੋਧ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਸੀ।


ਛੇੜਛਾੜ ਵਾਲੇ ਵੀਡੀਓ ਪੋਸਟ ਕੀਤੇ


ਜ਼ਿਕਰ ਕਰ ਦਈਏ ਕਿ ਪਾਰਟੀ ਦੇ ਇਸ ਬਿਆਨ ਦੇ ਕੁਝ ਘੰਟਿਆਂ ਬਾਅਦ ਹੀ ਪੇਸ਼ਾਵਰ ਅਤੇ ਕਰਾਚੀ ਵਿੱਚ ਵਰਕਰਾਂ ਨੇ ਪਾਰਟੀ ਦੇ ਝੰਡੇ ਲਹਿਰਾ ਕੇ ਨਾਅਰੇਬਾਜ਼ੀ ਕਰਕੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੈਸ਼ਨਲ ਅਸੈਂਬਲੀ ਦੀਆਂ 28 ਸੀਟਾਂ ਅਤੇ ਹੋਰ ਵਿਧਾਨ ਸਭਾ ਸੀਟਾਂ 'ਤੇ ਵੀ ਧਾਂਦਲੀ ਅਤੇ ਹੇਰਾਫੇਰੀ ਵਿਰੁੱਧ ਪੇਸ਼ਾਵਰ 'ਚ ਭਾਰੀ ਪ੍ਰਦਰਸ਼ਨ ਹੋਏ। ਇੰਨਾ ਹੀ ਨਹੀਂ, ਪੀਟੀਆਈ ਨੇ ਸਿਆਲਕੋਟ, ਕਰਾਚੀ ਅਤੇ ਬਲੋਚਿਸਤਾਨ ਵਿੱਚ ਧਾਂਦਲੀ ਦੇ ਵੀਡੀਓ ਵੀ ਜਾਰੀ ਕੀਤੇ ਹਨ।


170 ਸੀਟਾਂ ਜਿੱਤਣ ਦਾ ਦਾਅਵਾ


ਪੀਟੀਆਈ ਦੇ ਮੁਖੀ ਗੌਹਰ ਅਲੀ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 170 ਸੀਟਾਂ ਜਿੱਤੀਆਂ ਹਨ ਅਤੇ ਇਨ੍ਹਾਂ ਵਿੱਚ ਉਹ ਸੀਟਾਂ ਵੀ ਸ਼ਾਮਲ ਹਨ ਜਿਨ੍ਹਾਂ ਉੱਤੇ ਪੀਟੀਆਈ ਨੂੰ ਪਹਿਲਾਂ ਹੀ ਜੇਤੂ ਐਲਾਨਿਆ ਗਿਆ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੀਟੀਆਈ ਕੋਲ ਪੋਲਿੰਗ ਸਟੇਸ਼ਨਾਂ ਦੇ ਫਾਰਮ 45 ਸਬੂਤ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਸਮਰਥਿਤ ਉਮੀਦਵਾਰ ਜਿੱਤ ਗਏ ਸਨ, ਪਰ ਰਿਟਰਨਿੰਗ ਅਫ਼ਸਰ ਨੇ ਉਨ੍ਹਾਂ ਨੂੰ ਅਸਫਲ ਕਰਾਰ ਦਿੱਤਾ