ਇਸਲਾਮਾਬਾਦ: ਬੀਤੇ ਇੱਕ ਸਾਲ ਤੋਂ ਕੋਰੋਨਾ ਨੇ ਸਾਰੀ ਦੁਨੀਆ 'ਚ ਹਾਹਾਕਾਰ ਮਚਾਈ ਹੋਈ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ ਦੀਆਂ ਕੰਪਨੀਆਂ ਨੇ ਇਸ ਦੀ ਵੈਕਸੀਨ ਵੀ ਬਾਜ਼ਾਰ 'ਚ ਪੇਸ਼ ਕਰ ਦਿੱਤੀ ਹੈ। ਦੱਸ ਦਈਏ ਕੀ ਅਮਰੀਕਾ, ਚੀਨ ਸਮੇਤ ਭਾਰਤ 'ਚ ਵੀ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ 'ਤੇ ਚਲ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰ ਆਈ ਹੈ ਕਿ ਪਾਕਿਤਾਨ ਦੇ ਇੱਕ ਮੰਤਰੀ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਖ਼ਬਰਾਂ ਮੁਤੀਬਕ ਪਾਕਿਸਤਾਨੀ ਅਖ਼ਬਾਰ 'ਦ ਨਿਊਜ਼ ਇੰਟਰਨੈਸ਼ਨਲ' ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਖੇਤਰ ਦੇ ਸਿਹਤ ਮੰਤਰੀ ਡਾ ਯਾਸਮੀਨ ਰਾਸ਼ਿਦ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਰਿਸਕ 'ਤੇ ਹੀ ਕੋਰੋਨਾ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਦੇ ਕਈ ਸਾਈਡ ਇਫੈਕਟਸ ਸਾਹਮਣੇ ਆ ਰਹੇ ਹਨ।

ਉਨ੍ਹਾਂ ਨੇ ਕਿਹਾ, "ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਇਲਾਜ ਬਾਰੇ ਅਜੇ ਖੋਜ ਜਾਰੀ ਹੈ।" ਡਾ: ਰਾਸ਼ਿਦ ਨੇ ਕਿਹਾ, 'ਕੋਈ ਵੀ ਕੋਰੋਨਾ ਦਾ ਮਰੀਜ਼ ਵੀ, ਟੀਕੇ ਲਗਾਉਣ ਲਈ ਮਜਬੂਰ ਨਹੀਂ ਹਨ। ਅਸੀਂ ਲੋਕਾਂ ਨੂੰ COVID-19 ਟੀਕੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਾਂਗੇ।"

ਡਾ: ਰਾਸ਼ਿਦ ਨੇ ਕਿਹਾ, ‘ਕੁਝ ਦੇਸ਼ਾਂ ਵਿੱਚ COVID -19 ਟੀਕੇ ਕਾਰਨ ਮੌਤਾਂ ਹੋਈਆਂ ਹਨ। ਇਸ ਲਈ ਹਰੇਕ ਨੂੰ ਆਪਣੇ ਜੋਖਮ 'ਤੇ ਟੀਕਾ ਲਗਵਾਉਣਾ ਚਾਹੀਦਾ ਹੈ" ਨਾਲ ਹੀ ਡਾ: ਰਸ਼ੀਦ ਨੇ ਕਿਹਾ ਕਿ ਲੋਕਾਂ ਨੂੰ ਵਾਰ-ਵਾਰ ਕੋਰੋਨਾ ਨਾਲ ਸਬੰਧਤ ਐਸਓਪੀਜ਼ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹਿਦੀ ਹੈ। ਦੱਸ ਦਈਏ ਕਿ ਲਾਹੌਰ ਵਿੱਚ ਇਸ ਸਮੇਂ 18 ਥਾਂਵਾਂ 'ਤੇ ਲੌਕਡਾਉਨ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋਸੁਖਬੀਰ ਬਾਦਲ ਦੇ ਕਾਫਲੇ 'ਤੇ ਹਮਲੇ ਮਗਰੋਂ ਵੱਡੀ ਕਾਰਵਾਈ, ਕਾਂਗਰਸੀ ਵਿਧਾਇਕ ਸਣੇ 60 ਖਿਲਾਫ ਕੇਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904