ਇਸਲਾਮਾਬਾਦ: ਪਾਕਿਸਾਤਨ ਦੀ ਅਦਾਲਤ ਨੇ ਮੀਟੂ ਮੁਹਿੰਮ ਤਹਿਤ ਸੋਸ਼ਲ ਮੀਡੀਆ ਅਭਿਆਨ ਦੌਰਾਨ ਅਦਾਕਾਰ ਤੇ ਗਾਇਕ ਅਲੀ ਜ਼ਫਰ ਨੂੰ ਯੌਨ ਸ਼ੋਸ਼ਣ ਦਾ ਦੋਸ਼ੀ ਦੱਸਣ ਵਾਲੀ ਗਾਇਕਾ ਮੀਸ਼ਾ ਸ਼ਫੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਅਲੀ ਜ਼ਫਰ ਵਿਰੁੱਧ ਮੀਸ਼ਾ ਦੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।


ਗਾਇਕਾ ਨੇ ਅਲੀ 'ਤੇ ਯੌਨ ਸੋਸ਼ਣ ਦਾ ਦੋਸ਼ ਲਾਇਆ ਸੀ। ਅਦਾਲਤ ਵਿੱਚ ਅਲੀ ਖ਼ਿਲਾਫ਼ ਦੋਸ਼ ਸਾਬਤ ਨਹੀਂ ਹੋਏ। ਇਸ ਤੋਂ ਬਾਅਦ ਅਲੀ ਨੇ ਮੀਸ਼ਾ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ। ਅਦਾਲਤ ਨੇ ਗਾਇਕਾ ਨੂੰ ਮੁਕੱਦਮੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ।


ਅਲੀ ਜ਼ਫਰ ਨੇ ਕਈ ਬਾਲੀਵੁੱਡ ਫਿਲਮ ਵਿੱਚ ਵੀ ਕੰਮ ਕੀਤਾ ਹੈ ਜਿਸ ਵਿੱਚ ਮੇਰੇ ਬ੍ਰਦਰ ਕੀ ਦੁਲਹਨ, ਤੇਰੇ ਬਿਨ ਲਾਦੇਨ ਵਰਗੀਆਂ ਫਿਲਮ ਸ਼ਾਮਲ ਹਨ। ਇਲਜ਼ਾਮ ਲੱਗਣ ਤੋਂ ਬਾਅਦ ਅਲੀ ਨੂੰ ਵੱਡਾ ਝਟਕਾ ਲੱਗਿਆ ਸੀ ਪਰ ਹੁਣ ਅਲੀ ਪਾਕਿਸਤਾਨ ਕੋਰਟ ਤੋਂ ਰਾਹਤ ਮਿਲ ਗਈ ਹੈ।


ਇਹ ਵੀ ਪੜ੍ਹੋ: ਲੰਬੀ ਵੈਧਤਾ ਰੀਚਾਰਜ ਯੋਜਨਾ, ਆਉਣ ਵਾਲੀ ਅਤੇ ਬਾਹਰ ਜਾਣ ਵਾਲੀ ਮੁਫਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904