Pakistani Student Writes Lyrics: ਪਾਕਿਸਤਾਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਪਾਕਿਸਤਾਨ ਦੇ ਇਕ ਵਿਦਿਆਰਥੀ ਨੇ ਭੌਤਿਕ ਵਿਗਿਆਨ (Physics) ਦੀ ਪ੍ਰੀਖਿਆ ਵਿੱਚ ਗੀਤ ਦੇ ਬੋਲ ਲਿਖੇ ਹਨ। ਮਸ਼ਹੂਰ ਪਾਕਿਸਤਾਨੀ ਗਾਇਕ ਅਲੀ ਜ਼ਫਰ ਦੇ ਗੀਤ (Ali Zafars Song)  ਦੇ ਬੋਲ ਪ੍ਰੀਖਿਆ ਦੀ ਕਾਪੀ 'ਚ ਲਿਖੇ ਗਏ ਹਨ, ਜਿਸ ਤੋਂ ਬਾਅਦ ਇਸ ਵੀਡੀਓ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਪਾਕਿਸਤਾਨੀ ਗਾਇਕ ਅਲੀ ਜ਼ਫਰ ਨੇ ਵਿਦਿਆਰਥੀ ਦੇ ਵਾਇਰਲ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


ਵਿਦਿਆਰਥੀ (Pakistan student) ਦੀ ਕਾਪੀ ਪੜ੍ਹ ਕੇ ਅਧਿਆਪਕ ਨੇ ਸਿਰ ਫੜ੍ਹ ਲਿਆ। ਉਨ੍ਹਾਂ ਕਿਹਾ ਕਿ ਬੱਚੇ ਸਮਝਦੇ ਹਨ ਕਿ ਪ੍ਰੀਖਿਆ ਦੀ ਕਾਪੀ ਚੈੱਕ ਕਰਨ ਵਾਲਾ ਬੇਵਕੂਫ ਹੈ।


ਇਹ ਵੀ ਪੜ੍ਹੋ: ਹਵਾ ਦੇ ਵਿਚਕਾਰ ਆਦਮੀ ਨੇ ਕੁੜੀ ਨੂੰ ਦਿੱਤਾ ਸਰਪ੍ਰਾਈਜ਼, ਏਅਰ ਇੰਡੀਆ ਦੀ ਫਲਾਈਟ 'ਚ ਕੀਤਾ ਪ੍ਰਪੋਜ਼


ਫਿਜ਼ਿਕਸ ਦੀ ਪ੍ਰੀਖਿਆ ‘ਚ ਲਿਖੇ ਗੀਤ ਦੇ ਬੋਲ


ਪਾਕਿਸਤਾਨੀ ਗਾਇਕ ਅਲੀ ਜ਼ਫਰ ਨੇ ਇਕ ਵਿਦਿਆਰਥੀ ਦੇ ਵਾਇਰਲ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨੇ ਆਪਣੀ ਇੰਟਰਮੀਡੀਏਟ ਫਿਜ਼ਿਕਸ ਦੀ ਪ੍ਰੀਖਿਆ 'ਚ ਮਸ਼ਹੂਰ ਗੀਤ 'ਝੂਮ' ਦੇ ਬੋਲ ਲਿਖੇ ਸਨ। ਜ਼ਫਰ ਨੇ ਟਵਿੱਟਰ 'ਤੇ ਅਧਿਆਪਕ ਵਲੋਂ ਬਣਾਈ ਵੀਡੀਓ ਨੂੰ ਸਾਂਝਾ ਕੀਤਾ ਹੈ, ਜੋ 11ਵੀਂ ਜਮਾਤ ਦੀ ਉੱਤਰ ਪੱਤਰੀ ਪੜ੍ਹਨ ਤੋਂ ਬਾਅਦ ਪੂਰੀ ਤਰ੍ਹਾਂ ਨਿਰਾਸ਼ ਹੋ ਗਿਆ ਸੀ। ਇਹ ਵਾਇਰਲ ਵੀਡੀਓ ਵਟਸਐਪ 'ਤੇ ਪੋਸਟ ਕੀਤਾ ਗਿਆ ਸੀ। ਗੀਤਕਾਰ ਅਲੀ ਜ਼ਫਰ ਨੇ ਕਿਹਾ, "ਮੈਂ ਆਪਣੇ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਗੀਤਾਂ ਵਿੱਚ ਭੌਤਿਕ ਵਿਗਿਆਨ (Physics) ਦੀ ਤਲਾਸ਼ ਨਾ ਕਰਨ, Physics ਹਰ ਥਾਂ ਹੈ, ਪਰ ਪੜ੍ਹਦੇ ਸਮੇਂ ਅਧਿਆਪਕਾਂ ਦਾ ਸਤਿਕਾਰ ਕਰੋ।"



 


ਨਿਊਟਨ ‘ਤੇ ਸਵਾਲ ਦੇ ਜਵਾਬ ‘ਚ ਗੀਤ ਦੇ ਬੋਲ


ਵਾਇਰਲ ਵੀਡੀਓ ਚ ਆਂਸਰ ਕਾਪੀ ਦੀ ਜਾਂਚ ਕਰ ਰਹੇ ਅਧਿਆਪਕ ਨੇ ਦਿਖਾਇਆ ਕਿ ਵਿਦਿਆਰਥੀ ਨੇ ਭੌਤਿਕ ਵਿਗਿਆਨ (Physics)  ਦੇ ਪੇਪਰ 'ਚ ਨਿਊਟਨ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਅਲੀ ਜ਼ਫਰ ਦੀ ਫਿਲਮ 'ਝੂਮ' ਦੇ ਬੋਲ ਲਿਖੇ ਸਨ। ਵਿਦਿਆਰਥੀ ਆਪਣਾ ਜਵਾਬ ਇਹ ਕਹਿ ਕੇ ਸ਼ੁਰੂ ਕਰਦਾ ਹੈ ਕਿ ਉਸ ਨੂੰ ਇਮਤਿਹਾਨ ਵਿੱਚ ਚੰਗਾ ਨਾ ਕਰਨ ਦਾ ਦੁੱਖ ਹੈ। ਇਸ ਤੋਂ ਬਾਅਦ ਉਸ ਨੇ ਗੀਤ ਦੇ ਬੋਲ ਲਿਖੇ। ਇਹ ਵੀ ਦਿਲਚਸਪ ਹੈ ਕਿ ਗੀਤ ਦੇ ਬੋਲਾਂ ਤੋਂ ਇਲਾਵਾ ਵਿਦਿਆਰਥੀ ਨੇ ਆਪਣੀ ਕਾਪੀ ਵਿਚ ਸੰਗੀਤ ਦੀ ਧੁੰਨ ਵੀ ਲਿਖੀ ਸੀ।


ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ ਖੂਬ ਚਰਚਾ


ਵੀਡੀਓ ਕਲਿੱਪ 'ਚ ਪੇਪਰ ਚੈੱਕ ਕਰਨ ਵਾਲੇ ਅਧਿਆਪਕ ਨੇ ਕਿਹਾ ਕਿ ਵਿਦਿਆਰਥੀ ਨੇ ਅਧਿਆਪਕ ਨੂੰ ਧੋਖਾ ਦੇਣ ਲਈ ਗੀਤ ਦੇ ਬੋਲ ਲਿਖੇ ਹਨ। ਆਪਣੀ ਆਂਸਰ ਸ਼ੀਟ ਚ ਵਿਦਿਆਰਥੀ ਨੇ ਕਿਹਾ ਉਸ ਨੂੰ ਸਵਾਲ ਨੂੰ ਹੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਸ ਇਸ ਸਵਾਲ ਦਾ ਜਵਾਬ ਨਹੀਂ ਪਤਾ ਕਿਉਂਕਿ ਉਹ ਕਲਾਸ ਦੇ ਦੌਰਾਨ ਸੌਂ ਗਿਆ ਸੀ। ਇਹ ਵੀਡੀਓ ਆਨਲਾਈਨ ਵਾਇਰਲ ਹੋ ਗਿਆ ਹੈ ਤੇ ਕਈ ਸੋਸ਼ਲਮੀਡੀਆ ਪਲੇਟਫਾਰਮ ‘ਤੇ ਵਾਇਰਲ ਕੀਤਾ ਗਿਆ ਹੈ।


ਕੁਝ ਲੋਕ ਵਿਦਿਆਰਥੀ ਦੀ ਨਿੰਦਾ ਕਰ ਰਹੇ ਹਨ ਤਾਂ ਉੱਥੇ ਹੀ ਕੁਝ ਯੁਜ਼ਰਸ ਇਸ ਦਾ ਮਜ਼ਾਕ ਬਣਾ ਰਹੇ ਹਨ। ਇੱਕ ਯੁਜ਼ਰਸ ਨੇ ਲਿਖਿਆ ਕਿ ਵਿਦਿਆਰਥੀ ਨੂੰ ਗੀਤ ਦੇ ਬੋਲ ਯਾਦ ਕਰਨ ਲਈ ਕੁਝ ਨੰਬਰ ਜ਼ਰੂਰ ਮਿਲਣੇ ਚਾਹੀਦੇ ਸਨ। ਸੈਮ ਨਾਂਅ ਦੇ ਇੱਕ ਯੁਜ਼ਰ ਨੇ ਲਿਖਿਆ ਨਿਊਟਨ ਅਸੀਂ ਸ਼ਰਮਿੰਦਾ ਹਾਂ।