Pakistan Praise India: ਪਾਕਿਸਤਾਨੀ ਨਿਊਜ਼ ਮੀਡੀਆ ਚੈਨਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਲਾਈਵ ਟੈਲੀਵਿਜ਼ਨ ‘ਤੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦੀ ਰਿਪੋਰਟਿੰਗ ਕੀਤੀ ਗਈ।


ਇਸ ਦੇ ਨਾਲ ਹੀ ਚੰਦਰਮਾ ‘ਤੇ ਪਹੁੰਚਣ ਲਈ ਭਾਰਤ ਦੀ ਸਫਲ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ। ਪਾਕਿਸਤਾਨੀ ਟੀਵੀ ਚੈਨਲ ਜੀਓ ਨਿਊਜ਼ ਦੀ ਐਂਕਰ (ਹੁਮਾ ਆਮਿਰ ਸ਼ਾਹ ਤੇ ਅਬਦੁੱਲਾ ਸੁਲਤਾਨ ਵਜੋਂ ਹੋਈ ਪਛਾਣ) ਨੇ ਕਿਹਾ, “ਚਾਂਦ ਪੇ ਭਾਰਤ ਕੀ ਬਾਤ ਹੋ ਰਹੀ ਹੈ… ਕਿਆ ਸੀਨ ਥਾ, ਹਮੇ ਯਹਾਂ ਬੈਠੇ ਹੋਏ ਖੁਸ਼ੀ ਹੋ ਰਹੀ ਹੈ (ਕੀ ਨਜ਼ਾਰਾ ਸੀ, ਅਸੀਂ ਇੱਥੇ ਸਟੂਡੀਓ ਵਿੱਚ ਬੈਠਿਆਂ ਦੇਖ ਕੇ ਖੁਸ਼ ਹੋ ਰਹੇ ਸੀ)  


ਇਹ ਵੀ ਪੜ੍ਹੋ: Pakistan : ਇਮਰਾਨ ਖਾਨ ਦੀ ਪਤਨੀ ਨੇ ਸੁਪਰੀਮ ਕੋਰਟ 'ਚ ਦਾਇਰ ਕੀਤਾ ਹਲਫਨਾਮਾ, ਕਿਹਾ ਇਮਰਾਨ ਦੀ ਜਾਨ ਨੂੰ ਖਤਰਾ


ਚੈਨਲ ਨੇ ਟੈਲੀਕਾਸਟ ਦੌਰਾਨ ਅੱਗੇ ਕਿਹਾ, "ਭਾਰਤ ਚੰਦ ਪੇ ਪਹੁਚ ਗਿਆ, ਹਮ ਅਪਨੀ ਹੀ ਲੜਾਇਓਂ ਮੇਂ ਪੜੇ ਹੁਏ ਹੈ (ਭਾਰਤ ਚੰਦ 'ਤੇ ਪਹੁੰਚ ਗਿਆ ਹੈ ਅਤੇ ਅਸੀਂ ਅਜੇ ਵੀ ਅੰਦਰੂਨੀ ਝਗੜਿਆਂ ਅਤੇ ਮੁਸ਼ਕਲਾਂ ਵਿੱਚ ਫਸੇ ਹੋਏ ਹਾਂ) ਸਾਨੂੰ ਸੱਚਮੁੱਚ ਅੱਗੇ ਵਧਣ ਦੀ ਲੋੜ ਹੈ।" ਇਹ ਟਿੱਪਣੀ ਪਾਕਿਸਤਾਨ ਵਿੱਚ ਸੰਕਟ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਕੀਤੀ ਗਈ ਸੀ। ਹੁਮਾ ਅਤੇ ਅਬਦੁੱਲਾ ਨੇ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਹੋਣ ਬਾਰੇ ਡਿਟੇਲਸ ਦਿੱਤੀਆਂ। 


ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਨੇ ਚੰਦਰਮਾ 'ਤੇ ਆਪਣਾ ਨਾਮ ਲਿੱਖ ਦਿੱਤਾ ਹੈ, ਤਾਂ ਉੱਥੇ ਹੀ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜੋ ਅਕਸਰ ਬੱਚਿਆਂ ਨੂੰ "ਚੰਦ" ਦਾ ਨਾਮ ਦਿੰਦਾ ਹੈ, ਉਹ ਨੂੰ ਸਿਰਫ਼ ਇੱਥੇ ਤੱਕ ਹੀ ਨਹੀਂ ਸੀਮਤ ਰਹਿਣਾ ਚਾਹੀਦਾ, ਸਗੋਂ ਹੋਰ ਉੱਚਾਈਆਂ ਵੱਲ ਵਧਣੀਆਂ ਚਾਹੀਦੀਆਂ। ਉੱਥੇ ਹੀ ਦੋਵੇਂ ਨਿਊਜ਼ ਐਂਕਰਸ ਨੇ ਸਲਾਹ ਦਿੱਤੀ ਕਿ ਜੇਕਰ ਦੇਵੇਂ ਦੇਸ਼ ਭਾਰਤ ਪਾਕਿਸਤਾਨ ਅੱਤਵਾਦੀ ਹਮਲਿਆਂ ਦੀ ਥਾਂ ਸਿਹਤਮੰਦ ਅਤੇ ਪ੍ਰਗਤੀਸ਼ੀਲ ਤਰੀਕੇ ਨਾਲ ਮੁਕਾਬਲਾ ਕਰਨ ਤਾਂ ਇਗ ਦੋਵੇਂ ਇਦਾਂ ਦੇ ਦੇਸ਼ ਹੋਣਗੇ ਜੋ ਹਰੇਕ ਨਾਲ ਮੁਕਾਬਲਾ ਕਰ ਸਕਣਗੀਆਂ।


ਇਹ ਵੀ ਪੜ੍ਹੋ: Stampede In Stadium: ਸਟੇਡੀਅਮ 'ਚ ਹਫੜਾ-ਦਫੜੀ ਮਚਣ ਕਾਰਨ 12 ਲੋਕਾਂ ਦੀ ਦਰਦਨਾਕ ਮੌਤ, 80 ਤੋਂ ਵੱਧ ਜ਼ਖਮੀ, ਰਾਸ਼ਟਰਪਤੀ ਨੇ ਪ੍ਰਗਟਾਇਆ ਦੁੱਖ