ਚੰਡੀਗੜ੍ਹ: ਪਾਕਿਸਤਾਨ ਦਾ ਸਰਕਾਰੀ ‘ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ’ (ETPB) ਨੇ ਇੱਕ ਵਾਰ ਫਿਰ ਸਿੱਖਾਂ ਪ੍ਰਤੀ ਆਪਣਾ ਪੱਖਪਾਤੀ ਰਵੱਈਆ ਜ਼ਾਹਿਰ ਕੀਤਾ ਹੈ। ਦਰਅਸਲ, ਨਨਕਾਣਾ ਸਾਹਿਬ ਦੇ ਨਿਵਾਸੀ ਤੀਰਥ ਸਿੰਘ ਨੂੰ ਲੀਜ਼ (ਪਟੇ) ਉੱਤੇ ਦਿੱਤੀ ਇੱਕ ਜ਼ਮੀਨ ਉੱਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕਰ ਲਿਆ ਹੈ ਤੇ ਹੁਣ ਉੱਥੇ ਮਸਜਿਦ ਬਣਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਸਰਕਾਰੀ ਬੋਰਡ ਸਿੱਧੇ ਤੌਰ ਉੱਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਦਾ ਸਾਥ ਦੇ ਰਿਹਾ ਹੈ।

ਉੱਚ ਪੱਧਰੀ ਖ਼ੁਫ਼ੀਆ ਸੂਤਰਾਂ ਮੁਤਾਬਕ ਬੋਰਡ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਤੀਰਥ ਸਿੰਘ ਹੁਰਾਂ ਦੇ ਉਸ ਪਲਾਟ ਉੱਤੇ ਕੰਧਾਂ ਉਸਾਰ ਕੇ ਛੱਤ ਵੀ ਪਾ ਲਈ ਹੈ। ਸਥਾਨਕ ਸਿੱਖ ਸੰਗਤ ਯਕੀਨੀ ਤੌਰ ਉੱਤੇ ਇਸ ਵੇਲੇ ਤੀਰਥ ਸਿੰਘ ਨਾਲ ਹੈ। ਉਨ੍ਹਾਂ ਸਾਰਿਆਂ ਨੇ ਸਰਕਾਰੀ ‘ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ’ ਦੇ ਸਾਹਮਣੇ ਖਲੋ ਕੇ ਰੋਸ ਮੁਜ਼ਾਹਰਾ ਕੀਤਾ। ਸਰਕਾਰੀ ਬੋਰਡ ਵਿਰੁੱਧ ਸਿੱਖ ਸੰਗਤ ਦੇ ਇਸ ਰੋਸ ਮੁਜ਼ਾਹਰੇ ਦੀ ਜਿਹੜੀ ਤਸਵੀਰ ਵਾਇਰਲ ਹੋ ਚੁੱਕੀ ਹੈ, ਉਸ ਵਿੱਚ ਪਾਕਿਸਤਾਨ ਦੇ ਕੱਟੜ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਵੀ ਮੌਜੂਦ ਹਨ।

ਸੂਤਰਾਂ ਨੇ ਦੱਸਿਆ ਕਿ ਸਰਕਾਰੀ ਬੋਰਡ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੀਆਂ ਸੰਪਤੀਆਂ ਉੱਤੇ ਨਾਜਾਇਜ਼ ਕਬਜ਼ੇ ਕਰਨ ਤੇ ਕਰਵਾਉਣ ’ਚ ਸ਼ਾਮਲ ਰਿਹਾ ਹੈ। ਡੀਐਨਏ ਵੱਲੋਂ ਪ੍ਰਕਾਸ਼ਿਤ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ ਸਿੱਖਾਂ ਦੀਆਂ ਕੁਝ ਜ਼ਮੀਨਾਂ ਉੱਤੇ ਰਿਹਾਇਸ਼ੀ ਕਾਲੋਨੀਆਂ ਤੱਕ ਉਸਾਰ ਦਿੱਤੀਆਂ ਗਈਆਂ ਹਨ। ਲਾਹੌਰ ’ਚ ਬਣਾਈ ਗਈ ਡਿਫ਼ੈਂਸ ਹਾਊਸਿੰਗ ਕਾਲੋਨੀ ਇਸ ਦੀ ਇੱਕ ਮਿਸਾਲ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904