America: ਪਿਛਲੇ ਕੁਝ ਸਮੇਂ ਤੋਂ ਫਲਾਈਟ ਨਾਲ ਜੁੜੀਆਂ ਕਈ ਅਜੀਬ ਖਬਰਾਂ ਸਾਹਮਣੇ ਆ ਰਹੀਆਂ ਹਨ। ਖਾਸ ਕਰਕੇ ਅਮਰੀਕਨ ਏਅਰਲਾਈਨਜ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਦੇ ਦਿਨਾਂ ਵਿਚ ਅਮਰੀਕਨ ਏਅਰਲਾਈਨਜ਼ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ। ਹੁਣ ਇਕ ਵਾਰ ਫਿਰ ਅਜਿਹਾ ਹੀ ਕੁਝ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਦਰਅਸਲ ਨਿਊਜਰਸੀ ਤੋਂ ਅਟਲਾਂਟਾ ਜਾ ਰਹੀ ਫਰੰਟੀਅਰ ਏਅਰਲਾਈਨਜ਼ ਦੀ ਫਲਾਈਟ 'ਚ ਇਕ ਔਰਤ ਨੂੰ ਵੋਟ ਕਰਕੇ ਫਲਾਈਟ ‘ਚੋ ਥੱਲੇ ਉਤਾਰਿਆ ਗਿਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੀਡੀਓ 'ਚ ਨਜ਼ਰ ਆ ਰਹੀ ਮਹਿਲਾ ਅਤੇ ਦੂਜੇ ਯਾਤਰੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਫਲਾਈਟ 'ਚ ਸਵਾਰ ਯਾਤਰੀਆਂ ਨੇ ਮਾਮਲੇ 'ਚ ਦਖਲ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ 'ਚ ਸੀਟ ਨੂੰ ਲੈ ਕੇ ਮਹਿਲਾ ਅਤੇ ਦੂਜੇ ਯਾਤਰੀ ਵਿਚਾਲੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਮਾਮਲਾ ਵਧਦਾ ਗਿਆ।


ਇਹ ਵੀ ਪੜ੍ਹੋ: Go First News: DGCA ਨੇ GoFirst ਨੂੰ ਦਿੱਤਾ ਆਦੇਸ਼, ਤੁਰੰਤ ਬੰਦ ਕਰੋ ਹਵਾਈ ਟਿਕਟ ਬੁਕਿੰਗ


ਟਿਕਟੋਕ ‘ਤੇ ਸ਼ੇਅਰ ਕੀਤੀ ਗਈ ਵੀਡੀਓ


ਵਧਦੇ ਵਿਵਾਦ ਤੋਂ ਬਾਅਦ, ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਨੇ ਵਿਵਾਦ ਨੂੰ ਸੁਲਝਾਉਣ ਲਈ ਵੋਟ ਕੀਤਾ। ਟਿਕਟੋਕ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਯਾਤਰੀਆਂ ਨੂੰ ਵੋਟ ਪਾਉਣ ਲਈ ਹੱਥ ਖੜ੍ਹੇ ਕਰਦਿਆਂ ਦੇਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ ਯਾਤਰੀਆਂ ਨੇ ਹੱਥ ਚੁੱਕ ਕੇ ਵੋਟਿੰਗ ਕੀਤੀ ਕਿ ਲੜਨ ਵਾਲੀ ਔਰਤ ਨੂੰ ਜਹਾਜ਼ ਤੋਂ ਉਤਾਰ ਦਿੱਤਾ ਜਾਵੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਲੋਕ ਮਹਿਲਾ ਨੂੰ ਫਲਾਈਟ ਤੋਂ ਉਤਾਰਨਾ ਚਾਹੁੰਦੇ ਹਨ, ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ।






ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਫਲਾਈਟ ਸਟਾਫ ਨੇ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਔਰਤ ਨੂੰ ਫਲਾਈਟ ਤੋਂ ਉਤਾਰਿਆ ਜਾਵੇ ਤਾਂ ਕਿਰਪਾ ਕਰਕੇ ਆਪਣਾ ਹੱਥ ਚੁੱਕੋ; ਮੈਂ ਮਜ਼ਾਕ ਨਹੀਂ ਕਰ ਰਿਹਾ। ਇਸ 'ਤੇ ਜਹਾਜ਼ 'ਚ ਸਵਾਰ ਕਰੀਬ 40 ਹੱਥ ਉੱਪਰ ਕਰ ਦਿੱਤੇ ਗਏ। ਸਿਰਫ਼ ਇੱਕ ਵਿਅਕਤੀ ਨੇ ਔਰਤ ਦੇ ਹੱਕ ਵਿੱਚ ਹੱਥ ਚੁੱਕਿਆ।


ਵੀਡੀਓ ਦੇ ਕੈਪਸ਼ਨ 'ਚ ਲਿਖਿਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹਨ ਪਰ ਇਸ ਆਦਮੀ ਨੇ ਇਕੱਲੇ ਹੀ ਪੂਰੀ ਫਲਾਈਟ 'ਚ ਔਰਤ ਦਾ ਸਾਥ ਦਿੱਤਾ। ਜਿਵੇਂ ਕਿ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Fire In Peru Gold Mines: ਪੇਰੂ 'ਚ ਸੋਨੇ ਦੀ ਖਾਨ 'ਚ ਲੱਗੀ ਭਿਆਨਕ ਅੱਗ, 27 ਲੋਕ ਜ਼ਿੰਦਾ ਸੜੇ