Pegasus Spy Case: ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋਂ ਨੇ ਪੇਗਾਸਸ ਮਾਮਲੇ 'ਚ ਜਾਂਚ ਦੇ ਹੁਕਮ ਦੇ ਦਿੱਤੇ ਹਨ। ਫਰੇਂਚ ਅਖ਼ਬਾਰ ਲੀ-ਮੋਂਡੇ ਨੁਤਾਬਕ ਰਾਸ਼ਟਰਪਤੀ ਦਾ ਫੋਨ ਵੀ ਪੇਗਾਸਸ ਵਾਇਰਸ ਦਾ ਸੰਭਾਵਿਤ ਸ਼ਿਕਾਰ ਹੋਇਆ ਹੈ। ਬੁੱਧਵਾਰ ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੇਕਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਸ ਮਾਮਲੇ 'ਚ ਵਿਸਥਾਰ 'ਚ ਜਾਂਚ ਦੀ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਇਮਨੈਸਟੀ ਇੰਟਰਨੈਸ਼ਨਲ ਦੇ ਮੁਤਾਬਕ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋਂ ਦਾ ਨਾਂਅ ਵੀ ਉਨ੍ਹਾਂ 14 ਵਰਤਮਾਨ ਜਾਂ ਸਾਬਕਾ ਰਾਸ਼ਟਰ ਮੁਖੀਆਂ ਦੀ ਸੂਚੀ 'ਚ ਸ਼ਾਮਲ ਹੈ ਜਿੰਨ੍ਹਾਂ ਨੂੰ ਇਜ਼ਰਾਇਲੀ ਸਪਾਇਵੇਅਰ ਕੰਪਨੀ NSO ਗਰੁੱਪ ਦੇ ਗਾਹਕਾਂ ਵੱਲੋਂ ਹੈਕਿੰਗ ਲਈ ਸ਼ਾਇਦ ਚੁਣਿਆ ਗਿਆ ਹੈ। ਸਪਾਇਵੇਅਰ ਇਕ ਸੌਫਟਵੇਅਰ ਹੈ ਜੋ ਕਿਸੇ ਦੇ ਕੰਪਿਊਟਰ 'ਚ ਦਾਖਲ ਹੋਕੇ ਉਸ ਬਾਰੇ ਸੂਚਨਾ ਇਕੱਠੀ ਕਰਦਾ ਹੈ ਤੇ ਉਸ ਨੂੰ ਚੋਰੀ ਛੁਪੇ ਕਿਸੇ ਤੀਜੇ ਪੱਖ ਨੂੰ ਭੇਜਦਾ ਹੈ।
ਐਮਨੈਸਟੀ ਇੰਟਰਨੈਸ਼ਨਲ ਦੀ ਮਹਾਂਸਕੱਤਰ ਏਗਨੇਸ ਕੈਲਾਮਾਰਡ ਨੇ ਮੰਗਲਵਾਰ ਇਕ ਬਿਆਨ 'ਚ ਕਿਹਾ, 'ਇਕ ਅਜਿਹਾ ਖੁਲਾਸਾ.....ਜਿਸ ਨਾਲ ਕਈ ਵਿਸ਼ਵ ਲੀਡਰਾਂ ਨੂੰ ਚਿੰਤਾ ਹੋ ਸਕਦੀ ਹੈ। ਪੈਰਿਸ ਅਭਿਯੋਜਕ ਦੇ ਦਫ਼ਤਰ ਨੇ ਮੰਗਲਵਾਰ ਇਕ ਬਿਆਨ 'ਚ ਦੱਸਿਆ ਕਿ ਉਸ ਨੇ ਨਿੱਜਤਾ ਦੀ ਉਲੰਘਣਾ, ਡਾਟਾ ਦੇ ਗੈਰ-ਕਾਨੂੰਨੀ ਉਪਯੋਗ ਤੇ ਗੈਰ-ਕਾਨੂੰਨੀ ਤੌਰ 'ਤੇ ਸਪਾਇਵੇਅਰ ਵੇਚਣ ਸਮੇਤ ਸੰਭਾਵਿਤ ਇਲਜ਼ਾਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।'
ਫਰਾਂਸੀਸੀ ਕਾਨੂੰਨ ਤਹਿਤ, ਜਾਂਚ ਵਿਚ ਸ਼ੱਕੀ ਅਪਰਾਧੀ ਦਾ ਨਾਂਅ ਦਰਜ ਨਹੀਂ ਹੈ। ਪਰ ਇਸ ਦਾ ਉਦੇਸ਼ ਇਹ ਨਿਰਧਾਰਤ ਕਰਨਾ ਹੈ ਕਿ ਆਖਿਰ ਮੁਕੱਦਮਾ ਕਿਸ 'ਤੇ ਚਲਾਇਆ ਜਾ ਸਕਦਾ ਹੈ। ਦੋ ਪੱਤਰਕਾਰਾਂ 'ਤੇ ਫਰਾਂਸੀਸੀ ਵੈਬਸਾਈਟ 'ਮੀਡੀਆਪਾਰਟ' ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਕਥਿਤ ਪੀੜਤਾਂ ਵੱਲੋਂ NSO ਸਮੂਹ ਦੇ ਖ਼ਿਲਾਫ਼ ਕਈ ਮੁਕੱਦਮੇ ਦਾਇਰ ਕੀਤੇ ਗਏ ਹਨ। ਇਸ 'ਚ ਫੇਸਬੁੱਕ ਵੀ ਸ਼ਾਮਲ ਹੈ, ਜਿਸ ਨੇ ਇਜ਼ਰਾਇਲ ਦੀ ਕੰਪਨੀ ਤੇ ਉਸ ਦੀ ਸਹਾਇਕ ਵਟਸਐਪ ਨੂੰ ਹੈਕ ਕਰਨ ਦਾ ਇਲਜ਼ਾਮ ਲਾਇਆ ਹੋਇਆ ਹੈ।
ਦ ਵਾਸ਼ਿੰਗਟਨ ਪੋਸਟ ਦੀ ਖ਼ਬਰ ਦੇ ਮੁਤਾਬਕ ਐਮਨੈਸਟੀ ਤੇ ਪੈਰਿਸ ਸਥਿਤ ਗੈਰ-ਲਾਭਕਾਰੀ ਪੱਤਰਕਾਰੀ ਸੰਸਥਾ ਫਾਰਬਿਡਨ ਸਟੋਰੀਜ਼ ਨੂੰ ਲੀਕ ਕੀਤੇ 50,000 ਫੋਨ ਨੰਬਰਾਂ ਦੀ ਸੂਚੀ 'ਚ ਪਾਏ ਜਾਣ ਵਾਲੇ ਸੰਭਾਵਿਤ ਲੋਕਾਂ ਦੇ ਨਾਂਅ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਦੱਖਣੀ ਅਫਰੀਕਾ ਦੇ ਰਾਸ਼ਰਪਤੀ ਸਿਰਿਲ ਰਾਮਫੋਸਾ ਤੇ ਇਰਾਕ ਦੇ ਰਾਸ਼ਟਰਪਤੀ ਬਰਹਮ ਸਾਲਿਹ ਸ਼ਾਮਲ ਹਨ। ਤਿੰਨ ਮੌਜੂਦਾ ਪ੍ਰਧਾਨ ਮੰਤਰੀ ਤੇ ਮੋਰੱਕੋ ਦੇ ਰਾਜਾ, ਮੋਹੰਮਦ (VI) ਵੀ ਇਸ ਸੂਚੀ 'ਚ ਸ਼ਾਮਲ ਹਨ।
ਖ਼ਬਰ ਦੇ ਮੁਤਾਬਕ ਕੋਈ ਵੀ ਰਾਸ਼ਟਰਮੁਖੀ ਆਪਣੇ ਸਮਾਰਟਫੋਨ ਨੂੰ ਫੋਰੈਂਸਕ ਪਰੀਖਣ ਲਈ ਪੇਸ਼ ਨਹੀਂ ਕਰੇਗਾ, ਜਿਸ ਨਾਲ ਇਹ ਪਤਾ ਚੱਲ ਸਕੇ ਕਿ ਉਹ ਐਨਐਸਓ ਦੇ ਫੌਜੀ-ਗ੍ਰੇਡ ਪੇਗਾਸਸ ਸਪਾਇਵੇਅਰ ਦੀ ਲਪੇਟ 'ਚ ਆਇਆ ਜਾਂ ਨਹੀਂ।