Farmers Protest: ਅਮਰੀਕਾ ਨੇ ਬੁੱਧਵਾਰ ਭਾਰਤ 'ਚ ਆਪਣੇ ਨਾਗਰਿਕਾਂ ਲਈ ਇਕ ਸੁਰੱਖਿਆ ਅਲਰਟ ਜਾਰੀ ਕੀਤਾ, ਜਿਸ 'ਚ ਉਨ੍ਹਾਂ ਨੇ ਨਵੀਂ ਦਿੱਲੀ 'ਚ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦੇ ਨਾਲ-ਨਾਲ ਪ੍ਰਮੁੱਖ ਖੇਤਰਾਂ, ਭੀੜ ਤੇ ਪ੍ਰਦਰਸ਼ਨਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। 


ਕਿਸਾਨ ਯੂਨੀਅਨ ਨੇ ਮੰਗਲਵਾਰ ਕਿਹਾ ਸੀ ਕਿ ਸੰਸਦ ਦੇ ਮੌਜੂਦਾ ਮਾਨਸੂਨ ਸੈਸ਼ਨ ਦੌਰਾਨ ਜੰਤਰ-ਮੰਤਰ 'ਤੇ 'ਕਿਸਾਨ ਸੰਸਦ' ਦਾ ਆਯੋਜਨ ਕਰਨਗੇ ਤੇ 22 ਜੁਲਾਈ ਤੋਂ ਪ੍ਰਤੀਦਿਨ ਸਿੰਘੂ ਬਾਰਡਰ ਤੋਂ 200 ਪ੍ਰਦਰਸ਼ਨਕਾਰੀ ਉੱਥੇ ਪਹੁੰਚਣਗੇ। ਕਿਸਾਨ ਸੰਗਠਨ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਤੇ ਐਮਐਸਪੀ ਤੇ ਕਾਨੂੰਨ ਦੀ ਗਾਰੰਟੀ ਦੀ ਮੰਗ 'ਤੇ ਅੜੇ ਹੋਏ ਹਨ।


ਭੀੜ ਤੇ ਪ੍ਰਦਰਸ਼ਨ ਤੋਂ ਬਚਣ ਦੀ ਸਲਾਹ


ਦੂਤਾਵਾਸ ਨੇ ਬੁੱਧਵਾਰ ਜਾਰੀ ਇਕ ਪ੍ਰੈਸ ਰਿਲੀਜ਼ 'ਚ ਕਿਹਾ, 'ਅਮਰੀਕੀ ਦੂਤਾਵਾਸ 21 ਤੇ 22 ਜੁਲਾਈ ਨੂੰ ਕਿਸਾਨਾਂ ਵੱਲੋਂ ਨਵੀਂ ਦਿੱਲੀ ਤੇ ਉਸ ਦੇ ਆਸਪਾਸ ਸੰਭਾਵਿਤ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਤੋਂ ਜਾਣੂ ਹੈ। ਪਹਿਲਾਂ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ 'ਚ ਹਿੰਸਾ ਹੋਈ ਹੈ।' ਇਸ 'ਚ ਕਿਹਾ ਗਿਆ ਹੈ ਕਿ ਦਿੱਲੀ ਤੇ ਉਸ ਦੇ ਆਸਪਾਸ ਸੜਕਾਂ 'ਤੇ ਜ਼ਿਆਦਾ ਪੁਲਿਸ, ਵਾਧੂ ਚੌਕੀਆ ਤੇ ਵਾਧੂ ਸੰਖਿਆਂ 'ਚ ਪ੍ਰਦਰਸ਼ਨਕਾਰੀ ਹੋ ਸਕਦੇ ਹਨ। ਇਸ 'ਚ ਉਨ੍ਹਾਂ ਸੰਸਦ ਸਮੇਤ ਤਿੰਨ ਮਹੱਤਵਪੂਰਨ ਖੇਤਰਾਂ 'ਚ ਭੀੜ, ਪ੍ਰਦਰਸ਼ਨਾਂ ਤੋਂ ਬਚਣ, ਆਪਣੀ ਵਿਅਕਤੀਗਤ ਸੁਰੱਖਿਆ ਯੋਜਨਾਵਾਂ ਦੀ ਸਮੀਖਿਆਕਰਨ ਤੇ ਕਾਨੂੰਨ ਪਰਿਵਰਤਨ ਅਧਿਕਾਰੀਆਂ ਦੇ ਹੁਕਮਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ।


13 ਅਗਸਤ ਤਕ ਚੱਲੇਗਾ ਕਿਸਾਨ ਸੰਸਦ


ਕਿਸਾਨ ਲੀਡਰਾਂ ਨੇ ਕਿਹਾ ਕਿ ਉਹ 22 ਜੁਲਾਈ ਤੋਂ ਮਾਨਸੂਨ ਸੈਸ਼ਨ ਖ਼ਤਮ ਹੋਣ ਤਕ 'ਕਿਸਾਨ ਸੰਸਦ' ਦਾ ਆਯੋਜਨ ਕਰਨਗੇ। 200 ਪ੍ਰਦਰਸ਼ਨਕਾਰੀ ਰੋਜ਼ਾਨਾ ਜੰਤਰ-ਮੰਤਰ ਜਾਣਗੇ। ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਸੀ ਤੇ 13 ਅਗਸਤ ਤਕ ਚੱਲੇਗਾ।
ਜ਼ਿਕਰਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਨਵੰਬਰ, 2020 ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ।